Sat, Apr 20, 2024
Whatsapp

ਸੌਰਵ ਗਾਂਗੁਲੀ ਵੱਲੋਂ ਜਡੇਜਾ ਦੀ ਰਣਜੀ ਟਰਾਫੀ ਦਾ ਫਾਈਨਲ ਖੇਡਣ ਦੀ ਮੰਗ ਰੱਦ, ਜਾਣੋ ਵਜ੍ਹਾ

Written by  PTC NEWS -- March 06th 2020 04:29 PM
ਸੌਰਵ ਗਾਂਗੁਲੀ ਵੱਲੋਂ ਜਡੇਜਾ ਦੀ ਰਣਜੀ ਟਰਾਫੀ ਦਾ ਫਾਈਨਲ ਖੇਡਣ ਦੀ ਮੰਗ ਰੱਦ, ਜਾਣੋ ਵਜ੍ਹਾ

ਸੌਰਵ ਗਾਂਗੁਲੀ ਵੱਲੋਂ ਜਡੇਜਾ ਦੀ ਰਣਜੀ ਟਰਾਫੀ ਦਾ ਫਾਈਨਲ ਖੇਡਣ ਦੀ ਮੰਗ ਰੱਦ, ਜਾਣੋ ਵਜ੍ਹਾ

ਨਵੀਂ ਦਿੱਲੀ: ਬੀ.ਸੀ.ਸੀ.ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਸ. ਸੀ. ਏ) ਦੇ ਪ੍ਰਧਾਨ ਜੈਦੇਵ ਸ਼ਾਹ ਦੀ, 'ਰਵਿੰਦਰ ਜਡੇਜਾ ਦੀ ਰਣਜੀ ਟਰਾਫ਼ੀ ਦੇ ਫਾਈਨਲ ਖੇਡਣ ਦੀ' ਮੰਗ ਨੂੰ ਰੱਦ ਕਰ ਦਿੱਤਾ। ਗਾਂਗੁਲੀ ਨੇ ਕਿਹਾ ਕਿ ਦੇਸ਼ ਪਹਿਲਾਂ ਹੈ, ਭਾਰਤੀ ਟੀਮ ਨੇ 12 ਮਾਰਚ ਤੋਂ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਖੇਡਣੀ ਹੈ। ਇਸ ਲਈ ਜਡੇਜਾ ਨੂੰ 9 ਮਾਰਚ ਤੋਂ ਪੱਛਮੀ ਬੰਗਾਲ ਖਿਲਾਫ ਫਾਈਨਲ 'ਚ ਖੇਡਣ ਬਾਰੇ ਸਪੱਸ਼ਟ ਨਹੀਂ ਕੀਤਾ ਜਾ ਸਕਦਾ। ਐੱਸ. ਸੀ. ਏ ਦੇ ਪ੍ਰਧਾਨ ਜੈਦੇਵ ਸ਼ਾਹ ਨੇ ਕਿਹਾ, ਮੈਂ ਬੀ. ਸੀ. ਸੀ. ਆਈ. ਦੇ ਪ੍ਰਧਾਨ ਨੂੰ ਜਡੇਜਾ ਨੂੰ ਰਣਜੀ ਫਾਈਨਲ ਖੇਡਣ ਦੀ ਮਨਜ਼ੂਰੀ ਦੇਣ ਲਈ ਕਿਹਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ 13 ਸਾਲ ਬਾਅਦ ਰਣਜੀ ਟਰਾਫੀ ਦੇ ਫਾਈਨਲ 'ਚ ਪਹੁੰਚਿਆ ਹੈ ਅਤੇ ਸੌਰਾਸ਼ਟਰ ਰਵਿੰਦਰ ਜਡੇਜਾ ਦੀ ਆਪਣੀ ਘਰੇਲੂ ਟੀਮ ਹੈ। ਸ਼ਾਹ ਦਾ ਕਹਿਣਾ ਹੈ ਕਿ ਮੈਨੂੰ ਚੰਗਾ ਲੱਗੇਗਾ ਜੇਕਰ ਜਡੇਜਾ ਸਾਡੇ ਲਈ ਰਣਜੀ ਟਰਾਫੀ ਦਾ ਫਿਨਾਲੇ ਖੇਡੇ , ਮੈਂ ਤਾਂ ਚਾਹਵਾਂਗਾ ਕਿ ਸਗੋਂ ਮੋਹੰਮਦ ਸ਼ਾਮੀ ਵੀ ਬੰਗਾਲ ਲਈ ਖੇਡੇ। -PTC News


Top News view more...

Latest News view more...