ਹੋਰ ਖਬਰਾਂ

ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ

By Jashan A -- January 28, 2020 10:01 am -- Updated:Feb 15, 2021

ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ,ਨਵੀਂ ਦਿੱਲੀ: ਦੱਖਣੀ ਅਫਰੀਕਾ ਦੇ ਘਾਤਕ ਤੇਜ਼ ਗੇਂਦਬਾਜ਼ ਵਰਨਾਨ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਫਿਲੈਂਡਰ ਨੇ ਇੰਗਲੈਂਡ ਦੀ ਟੀਮ ਖਿਲਾਫ ਆਪਣਾ ਆਖਰੀ ਟੈਸਟ ਮੈਚ ਖੇਡਿਆ, ਜਿਸ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੇ ਆਖਰੀ ਟੈਸਟ 'ਚ ਉਹ ਦੱਖਣੀ ਅਫਰੀਕਾ ਨੂੰ ਜਿੱਤ ਨਹੀਂ ਦਿਵਾ ਸਕਿਆ।

ਤੁਹਾਨੂੰ ਦੱਸ ਦੇਈਏ ਕਿ ਇਸ ਘਾਤਕ ਗੇਂਦਬਾਜ਼ ਨੇ 2011 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ ਤੇ ਉਹਨਾਂ ਤੱਕ ਉਹ ਦੱਖਣੀ ਅਫਰੀਕਾ 64 ਟੈਸਟ ਖੇਡ ਚੁੱਕੇ ਹਨ।

ਹੋਰ ਪੜ੍ਹੋ: ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਇਸ ਦਿੱਗਜ ਆਲਰਾਊਂਡਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

https://twitter.com/ICC/status/1221815255745081346?s=20

ਜ਼ਿਕਰਯੋਗ ਹੈ ਕਿ ਫਿਲੈਂਡਰ ਨੇ ਸੀਰੀਜ਼ ਦੀ ਸ਼ੁਰੂਆਤ 'ਚ ਹੀ ਕਿਹਾ ਸੀ ਕਿ ਇਹ ਉਸਦੇ ਕਰੀਅਰ ਦੀ ਆਖਰੀ ਸੀਰੀਜ਼ ਹੋਵੇਗੀ ਤੇ ਉਹ ਫਿਰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। 34 ਸਾਲ ਦੇ ਫਿਲੈਂਡਰ ਨੇ ਆਪਣੇ ਕਰੀਅਰ 'ਚ 64 ਟੈਸਟ, 30 ਵਨ ਡੇ ਤੇ ਸੱਤ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

-PTC News