ਮਿਆਂਮਾਰ ਦਾ ਫੌਜੀ ਜਹਾਜ਼ ਹਾਦਸਾਗ੍ਰਸਤ, 12 ਹਲਾਕ

ਮੇਂਡਲੇ: ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਂਡਲੇ ਦੇ ਕੋਲ ਵੀਰਵਾਰ ਨੂੰ ਇੱਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੀ ਫਾਇਰ ਬ੍ਰਿਗੇਡ ਸੇਵਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਇਹ ਸੂਚਨਾ ਦਿੱਤੀ।

ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

ਮਿਆਂਮਾਰ ਫੌਜ ਦੇ ਮਲਕੀਅਤ ਵਾਲੇ ਮਿਆਵਾਡੀ ਟੈਲੀਵਿਜਨ ਸਟੇਸ਼ਨ ਦੀ ਰਿਪੋਰਟ ਅਨੁਸਾਰ, ਜਹਾਜ਼ ਰਾਜਧਾਨੀ ਨੇਪੀਡਾ ਵਲੋਂ ਪਾਇਨ ਓ ਲਵਿਨ ਸ਼ਹਿਰ ਲਈ ਉਡਾਣ ਭਰ ਰਿਹਾ ਸੀ ਅਤੇ ਜਦੋਂ ਇਹ ਜ਼ਮੀਨ ਵੱਲ ਆ ਰਿਹਾ ਸੀ, ਉਦੋਂ ਇਹ ਇੱਕ ਸਟੀਲ ਪਲਾਂਟ ਤੋਂ ਲੱਗਭੱਗ 300 ਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਸਮਾਚਾਰ ਏਜੰਸੀ ਰਾਇਟਰਸ ਨੇ ਹੋਰ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਸ ਫੌਜੀ ਜਹਾਜ਼ ਵਿੱਚ ਛੇ ਫੌਜੀ ਅਤੇ ਕੁੱਝ ਬੋਧੀ ਭਿਕਸ਼ੂ ਵੀ ਸਨ, ਜੋ ਇੱਕ ਬੋਧੀ ਮੱਠ ਵਿਚ ਆਯੋਜਿਤ ਇੱਕ ਸਮਾਰੋਹ ਵਿਚ ਸ਼ਾਮਿਲ ਹੋਣ ਵਾਲੇ ਸਨ।

ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਦੱਸਿਆ ਜਾ ਰਿਹਾ ਹੈ ਕਿ ਇਸ ਦੁਰਘਟਨਾ ਵਿਚ ਜਹਾਜ਼ ਦਾ ਪਾਇਲਟ ਅਤੇ ਇੱਕ ਯਾਤਰੀ ਬਚ ਗਿਆ ਹੈ, ਜਿਸ ਨੂੰ ਫੌਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਜਹਾਜ਼ ਦੇ ਕ੍ਰੈਸ਼ ਹੋਣ ਦਾ ਕਾਰਨ ਪਤਾ ਨਹੀਂ ਚੱਲ ਪਾਇਆ ਹੈ। ਦੱਸ ਦਈਏ ਕਿ ਮਿਆਂਮਾਰ ਦਾ ਹਵਾ ਸੁਰੱਖਿਆ ਰਿਕਾਰਡ ਲੰਬੇ ਸਮਾਂ ਤੋਂ ਖ਼ਰਾਬ ਰਿਹਾ ਹੈ।

-PTC News