Advertisment

ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ

author-image
Jashan A
Updated On
New Update
ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ
Advertisment
ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ,ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਤੋਂ ਲੋਕ ਘਰੇ ਬੈਠੇ ਹੀ ਲੱਖਾਂ, ਕਰੋੜਾਂ ਰੁਪਏ ਕਮਾ ਰਹੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਦੱਖਣੀ ਕੋਰੀਆ 'ਚ, ਜਿਥੇ ਮਹਿਜ਼ 6 ਸਾਲ ਦੀ ਬੋਰਮ ਨੇ ਆਪਣੇ ਦੋ ਯੂ-ਟਿਊਬ ਚੈਨਲਾਂ ਤੋਂ 55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਰਾਸ਼ੀ ਨਾਲ ਉਸ ਨੇ ਰਾਜਧਾਨੀ ਸਿਓਲ ਵਿਚ ਪੰਜ ਮੰਜ਼ਿਲਾ ਇਮਾਰਤ ਖਰੀਦੀ ਹੈ। publive-imageਬੋਰਮ ਦੇ ਚੈਨਲਾਂ ਦੇ ਕਰੀਬ 3 ਕਰੋੜ ਤੋਂ ਵੱਧ ਗਾਹਕ (Subscriber) ਹਨ। ਪਹਿਲਾ toy review ਚੈਨਲ ਹੈ। ਇਸ ਦੇ 1.36 ਕਰੋੜ ਗਾਹਕ ਹਨ। ਹੋਰ ਪੜ੍ਹੋ:
Advertisment
ਮੀਂਹ ਤੋਂ ਬਾਅਦ ਮੌਸਮ ਹੋਇਆ ਸੁਹਾਵਣਾ, ਸੈਰ ਕਰਦੇ ਨਜ਼ਰ ਆਏ ਲੋਕ (ਤਸਵੀਰਾਂ) publive-imageਦੂਜਾ ਚੈਨਲ ਵੀਡੀਓ ਬਲਾਗ ਦਾ ਹੈ। ਇਸ ਦੇ 1.76 ਕਰੋੜ ਗਾਹਕ ਹਨ। ਇਸ ਵਿਚ ਬੋਰਮ ਆਪਣੇ ਪਰਿਵਾਰ ਦੀ ਰੋਜ਼ਾਨਾ ਜ਼ਿੰਦਗੀ ਦੇ ਵੀਡੀਓ ਅਪਲੋਡ ਕਰਦੀ ਹੈ। ਬੋਰਮ ਦੇ ਯੂ-ਟਿਊਬ ਚੈਨਲ ਦੱਖਣੀ ਕੋਰੀਆ ਵਿਚ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। publive-imageਫੋਬਰਸ ਮੁਤਾਬਕ ਅਮਰੀਕਾ ਦਾ 7 ਸਾਲ ਦਾ ਰਿਯਾਨ ਕਾਜ਼ੀ ਇਸ ਮਾਮਲੇ ਵਿਚ ਪਹਿਲੇ ਨੰਬਰ 'ਤੇ ਹੈ। ਪਿਛਲੇ ਸਾਲ ਰਿਯਾਨ ਕਾਜ਼ੀ ਨੇ ਯੂ-ਟਿਊਬ ਤੋਂ 152 ਕਰੋੜ ਰੁਪਏ ਕਮਾਏ। ਯੂ-ਟਿਊਬ ਜ਼ਰੀਏ ਕਿਸੇ ਵੀ ਬੱਚੇ ਦੀ ਇਹ ਸਭ ਤੋਂ ਵੱਧ ਕਮਾਈ ਹੈ। ਰਿਯਾਨ ਦੇ Toys Channel ਦੇ 2.8 ਕਰੋੜ ਗਾਹਕ ਹਨ। -PTC News-
south-korea-news youtube-news social-media-news latest-south-korea-news south-korea-news-in-punjabi latest-youtube-news
Advertisment

Stay updated with the latest news headlines.

Follow us:
Advertisment