ਹੋਰ ਖਬਰਾਂ

ਇਸ ਫ਼ੋਟੋ ਨੂੰ ਦੇਖ ਕੇ ਸੋਚਣ ਲੱਗੇ ਲੋਕ ,ਗਧਾ ਜਾਂ ਜ਼ੈਬਰਾ ,ਤੁਸੀਂ ਵੀ ਜਾਣੋਂ ਅਸਲ ਸੱਚਾਈ

By Shanker Badra -- July 18, 2019 9:07 pm -- Updated:Feb 15, 2021

ਇਸ ਫ਼ੋਟੋ ਨੂੰ ਦੇਖ ਕੇ ਸੋਚਣ ਲੱਗੇ ਲੋਕ ,ਗਧਾ ਜਾਂ ਜ਼ੈਬਰਾ ,ਤੁਸੀਂ ਵੀ ਜਾਣੋਂ ਅਸਲ ਸੱਚਾਈ :ਸਪੇਨ : ਸਪੇਨ ਦੇ ਸਪੈਨਿਸ਼ ਟਾਉਨ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਦੋ ਗਧਿਆਂ ਨੇ ਜ਼ੈਬਰਾ ਹੋਣ ਦਾ ਭੁਲੇਖਾ ਪਾ ਦਿੱਤਾ। ਜਦੋਂ ਇਸ ਦੀ ਅਸਲ ਸੱਚਾਈ ਸਾਹਮਣੇ ਆਈ ਤਾਂ ਸਾਰੇ ਹੈਰਾਨ ਰਹਿ ਗਏ। ਓਥੇ ਸਫਾਰੀ ਥੀਮ ਵਿਆਹ ਰਿਸੇਪਸ਼ਨ ਲਈ ਦੋ ਗਧਿਆਂ ਨੂੰ ਜ਼ੈਬਰਾ ਦੇ ਵਰਗਾ ਰੰਗ ਕਰ ਦਿੱਤਾ ਗਿਆ ਤਾਂਕਿ ਉਹ ਜ਼ੈਬਰਾ ਦੀ ਤਰ੍ਹਾਂ ਦਿਖਾਈ ਦੇਣ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।

Spanish Town Two donkeys are painted like zebra
ਇਸ ਫ਼ੋਟੋ ਨੂੰ ਦੇਖ ਕੇ ਸੋਚਣ ਲੱਗੇ ਲੋਕ ,ਗਧਾ ਜਾਂ ਜ਼ੈਬਰਾ ,ਤੁਸੀਂ ਵੀ ਜਾਣੋਂ ਅਸਲ ਸੱਚਾਈ

ਦਰਅਸਲ 'ਚ ਇਸ ਰਿਸੇਪਸ਼ਨ ਵਿੱਚ ਸ਼ਾਮਿਲ ਹੋਏ ਸ਼ਖਸ ਨੇ ਦੋ ਗਧਿਆਂ ਨੂੰ ਪਾਰਕ ਵਿੱਚ ਚਲਦੇ ਅਤੇ ਘਾਹ ਖਾਂਦੇ ਹੋਏ ਵੇਖਿਆ। ਜਦੋਂ ਉਸਨੂੰ ਪਤਾ ਲੱਗਾ ਕਿ ਇਹ ਜ਼ੈਬਰਾ ਨਹੀਂ ਸਗੋਂ ਗਧੇ ਹਨ ਤਾਂ ਉਸਨੇ ਇਸ ਸ਼ਰਮਨਾਕ ਹਰਕਤ ਦੇ ਬਾਰੇ ਵਿੱਚ ਐਨੀਮਲ ਰਾਇਟਸ ਏਕਟਿਵਿਸਟ ( Animal Right Activist ) ਨੂੰ ਰਿਪੋਰਟ ਕੀਤੀ। ਇਸ ਸ਼ਖਸ ਨੇ ਫੇਸਬੁੱਕ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ , ਗਧਿਆਂ ਦੀ ਹੋਂਦ ਖਤਰੇ ਵਿੱਚ ਹੈ , ਇਸ ਤਰ੍ਹਾਂ ਇਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

Spanish Town Two donkeys are painted like zebra
ਇਸ ਫ਼ੋਟੋ ਨੂੰ ਦੇਖ ਕੇ ਸੋਚਣ ਲੱਗੇ ਲੋਕ ,ਗਧਾ ਜਾਂ ਜ਼ੈਬਰਾ ,ਤੁਸੀਂ ਵੀ ਜਾਣੋਂ ਅਸਲ ਸੱਚਾਈ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਸਰਕਾਰ ਵੱਲੋ ਨਿੱਜੀ ਮੈਡੀਕਲ ਕਾਲਜਾਂ ’ਚ ਵੀ ਖਿਡਾਰੀਆਂ ਅਤੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਵਾਰਸਾਂ ਲਈ ਰਾਖਵਾਂਕਰਨ

ਇਸ ਸ਼ਰਮਨਾਕ ਘਟਨਾ ਤੋਂ ਬਾਅਦ ਲੋਕਾਂ ਨੇ ਟਿੱਪਣੀਆਂ ਕਰਦਿਆਂ ਕਿਹਾ ਕਿ , ਗਧਿਆਂ ਨੂੰ ਜ਼ੈਬਰਾ ਵਿਖਾਉਣ ਵਾਲਾ ਅਜਿਹਾ ਕੰਮ ਸਹੀ ਵਿੱਚ ਵਿੱਚ ਅਪਮਾਨ ਪੂਰਣ ਹੈ। ਉਥੇ ਹੀ (Andalucia Informacion) ਦੇ ਮੁਤਾਬਿਕ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share