ਗਰਭਵਤੀ ਮੈਡਮ ਲਈ ਸਕੂਲ ਨੇ ਕੀਤੇ ਖ਼ਾਸ ਪ੍ਰਬੰਧ, ਫੁਲਕਾਰੀ ਦੀ ਛਾਂ ਨਾਲ ਕੀਤਾ welcome

reopen schools in punjab
reopen schools in punjab

ਚੰਡੀਗੜ੍ਹ :ਕੋਰੋਨਾ ਮਹਾਮਾਰੀ ਦੇ ਦੌਰ ‘ਚ ਬੰਦ ਹੋਏ ਸਕੂਲ ਮੁੜ ਤੋਂ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਸਰਕਾਰ ਦੀਆਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਖੁਲ ਰਹੇ ਹਨ। ਉਥੇ ਹੀ ਅਜਿਹੇ ‘ਚ ਸਕੂਲਾਂ ਦੇ ਖੁੱਲ੍ਹਣ ‘ਤੇ ਦਿਲਚਸਪ ਤਸਵੀਰ ਸਾਹਮਣੇ ਆਈ ਹੈ।

ਇਸ ਮਹਾਂਮਾਰੀ ਦੇ ਵਿਚਕਾਰ,ਲੰਬੇ ਸਮੇਂ ਤੋਂ ਬੇਹਤਰੀਨ ਸੇਵਾਵਾਂ ਨਿਭਾ ਰਹੀ ਮੈਡਮ ਲਈ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਰਭਵਤੀ ਅਧਿਆਪਕ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ , ਅਤੇ ਮੈਡਮ ਨੂੰ ਖੁਸ਼ਨੁਮਾ ਮਾਹੋਲ ਵਾਲਾ ਕਮਰਾ ਤਿਆਰ ਕਰਕੇ ਦਿੱਤਾ ਗਿਆ।school management

reopen schools in punjabਜਿਸ ਨੂੰ ਪਿਆਰੇ -2 ਨਵਜਾਤ ਬੱਚਿਆਂ ਦੀਆਂ ਫੋਟੋਆਂ ਨਾਲ ਸਜਾਇਆ ਗਿਆ ਅਤੇ ਹਰਿਆਵਲ ਵਾਲੇ ਬੂਟੇ ਰੱਖੇ ਗਏ। ਇਸ ਦੇ ਨਾਲ ਹੀ ਸੈਨੇਟਾਇਜਰ ,ਪੀਣ ਲਈ ਤਾਜਾ ਪਾਣੀ ਅਤੇ ਫਰੀ ਪੀਰੀਅਡ ਵਿੱਚ ਰੈਸਟ ਕਰਣ ਲਈ ਵੀ ਸੁਵਿਧਾ ਦਾ ਇੰਤਜਾਮ ਕੀਤਾ ਗਿਆ।ਇਸ ਮੌਕੇ ਨੂੰ ਖਾਸ ਬਣਾਉਣ ਦੇ ਲਈ ਸਕੂਲ ਅਧਿਆਪਕਾਂ ਅਤੇ ਵਿਦਿਆਰਥਣ ਨੇ ਮੈਡਮ ਗੁਰਪ੍ਰੀਤ ਕੌਰ ਨੂੰ ਫੁਲਕਾਰੀ ਦੀ ਛਾਂ ਦੇ ਕੇ ਉਨ੍ਹਾਂ ਦੇ ਕਮਰੇ ਤੱਕ ਪਹੁੰਚਾਇਆ। ਇਸ ਅਵਸਰ ਤੇ ਅਧਿਆਪਕਾਂ ਨੇ Antigerm coat ਪਾਏ ਹੋਏ ਸਨ

ਮੈਨਜਮੈਂਟ ਕਮੇਟੀ ਅਤੇ ਅਧਿਆਪਕਾਂ ਵਲੋਂ ਉਹਨਾਂ ਦੀ ਸਿਹਤ ਅਤੇ ਨਵੀ ਦੁਨੀਆ ਵਸਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਿੰਸੀਪਲ ਮੈਡਮ ਮਮਤਾ ਨੇ ਦੱਸਿਆ ਕਿ ਸਕੂਲ ਅਧਿਆਪਕ ਪੜਾਈ ਦੇ ਸਮੇਂ ਵੀ ਕਲਾਸਾ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਦੇ ਨਿਰਧਾਰਤ ਗਾਈਡ ਲਾਈਨ ਦੀਆਂ ਪਾਲਣਾ ਕਰਦੇ ਆ ਰਹੇ ਹਨ।