Wed, Apr 24, 2024
Whatsapp

ਦੀਵਾਲੀ 'ਤੇ ਖਾਸ: ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

Written by  Jagroop Kaur -- November 14th 2020 01:56 PM -- Updated: November 14th 2020 01:58 PM
ਦੀਵਾਲੀ 'ਤੇ ਖਾਸ: ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

ਦੀਵਾਲੀ 'ਤੇ ਖਾਸ: ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

ਚੰਡੀਗੜ੍ਹ: ਦੀਵਾਲੀ ਹਿੰਦੂਆਂ ਦੇ ਸਭ ਤੋਂ ਵੱਡੇ ਤਿਉਹਾਰਾਂ 'ਚੋਂ ਇੱਕ ਹੈ। ਇਸ ਦਿਨ ਨੂੰ ਹਰ ਕੋਈ ਚਾਅ ਤੇ ਉਮੰਗ ਨਾਲ ਮਨਾਉਂਦਾ ਹੈ। ਇਹ ਸਾਲ ਕੋਰੋਨਾ ਮਾਹਮਾਰੀ ਕਰਕੇ ਸਾਰੇ ਦੇਸ਼ 'ਤੇ ਭਾਰੂ ਰਿਹਾ ਹੈ, ਪਰ ਫਿਰ ਵੀ ਤਿਓਹਾਰ ਦੀ ਰੌਣਕ ਹਰ ਘਰ ਵਿੱਚ ਨਜ਼ਰ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਤੇ ਘਰ ਦੀ ਸਫਾਈ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣਦੀ ਹੈ। ਪਰ ਕੁੱਝ ਹੋਰ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਕਰ ਸਕਦੇ ਹੋ ਮਾਂ ਲਕਸ਼ਮੀ ਦੇ ਸਵਾਗਤ ਲਈ ਤਿਆਰੀ •ਟੁੱਟਿਆ ਹੋਇਆ ਕੋਈ ਵੀ ਫਰਨੀਚਰ ਦਾ ਸਮਾਨ ਜਾਂ ਫਿਰ ਸ਼ੀਸ਼ਾ ਘਰ 'ਚ ਨਾ ਰੱਖੋ ਕਿਉਕਿਂ ਸ਼ਾਸਤਰਾਂ ਦੇ ਅਨੁਸਾਰ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਰਹਿੰਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਵੀ ਹੁੰਦਾ ਹੈ। ਇਸੇ ਤਰ੍ਹਾਂ ਘਰ 'ਚ ਜਾਂ ਫਿਰ ਦੁਕਾਨ ਚ ਰੱਖਿਆ ਟੁੱਟਿਆ-ਫੁੱਟਿਆ ਫਰਨੀਚਰ ਵੀ ਨਕਾਰਾਤਮਕ ਊਰਜਾ ਦਾ ਹੀ ਸਰੋਤ ਹੁੰਦਾ ਹੈ। •ਜੇਕਰ ਮੰਦਿਰ ਜਾਂ ਫਿਰ ਤੁਹਾਡੇ ਘਰ ਚ ਕੋਈ ਖੰਡਿਤ ਮੂਰਤੀ ਹੈ ਤਾਂ ਉਸ ਨੂੰ ਕਿਸੇ ਪਵਿੱਤਰ ਥਾਂ ਤੇ ਜਾ ਕੇ ਦੱਬ ਦਿਓ ਜਾਂ ਫਿਰ ਜਲ ਪ੍ਰਵਾਹ ਕਰ ਦਿਓ। •ਘਰ 'ਚ ਪਈ ਬੰਦ ਘੜੀ ਨੂੰ ਵੀ ਤੱਰਕੀ ਦੇ ਰਾਹ 'ਚ ਰੁਕਾਵਟ ਮੰਨਿਆ ਜਾਂਦਾ ਹੈ... ਇਸ ਲਈ ਉਸ ਨੂੰ ਵੀ ਲਕਸ਼ਮੀ ਪੂਜਾ ਤੋਂ ਪਹਿਲਾ ਜਾਂ ਤਾਂ ਠੀਕ ਕਰਾਓ ਜਾਂ ਫਿਰ ਘਰ ਤੋਂ ਬਾਹਰ ਕੱਢ ਦਿਓ। ਜੇ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਮਾਂ ਲਕਸ਼ਮੀ ਪੂਜਾ ਕਰੋਗੇ ਤਾਂ ਉਨ੍ਹਾਂ ਦੀ ਕ੍ਰਿਪਾ ਜ਼ਰੂਰ ਮਿਲੇਗੀ। -PTC News


Top News view more...

Latest News view more...