ਹੋਲੀ ‘ਤੇ ਯਾਤਰੀਆਂ ਨੂੰ ਰੇਲਵੇ ਦਾ ਖਾਸ ਤੋਹਫਾ, ਚੱਲੇਗੀ ਵਿਸ਼ੇਸ਼ ਟਰੇਨ

ਹੋਲੀ ‘ਤੇ ਯਾਤਰੀਆਂ ਨੂੰ ਰੇਲਵੇ ਦਾ ਖਾਸ ਤੋਹਫਾ, ਚੱਲੇਗੀ ਵਿਸ਼ੇਸ਼ ਟਰੇਨ,ਗੋਰਖਪੁਰ: ਰੇਲਵੇ ਵਿਭਾਗ ਹੋਲੀ ‘ਤੇ ਰੇਲ ਯਾਤਰੀਆਂ ਨੂੰ ਖਾਸ ਤੋਹਫ਼ਾ ਦੇਣ ਜਾ ਰਿਹਾ ਹੈ। ਆਪਸੀ ਪਿਆਰ-ਮੁਹੱਬਤ ਦੇ ਇਸ ਤਿਉਹਾਰ ਨੂੰ ਭਾਰਤੀ ਬਹੁਤ ਚਾਅ ਨਾਲ ਮਨਾਉਂਦੇ ਹਨ। ਰੇਲਵੇ ਨੇ ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਅਤੇ ਕਾਮਾਖਯਾ ਸਟੇਸ਼ਨਾਂ ਵਿਚਾਲੇ ਵਿਸ਼ੇਸ਼ ਟਰੇਨ ਚਲਾਉਣ ਦਾ ਫੈਸਲਾ ਲਿਆ ਹੈ।

ਟਰੇਨ ਨੰਬਰ 04052 ਆਨੰਦ ਵਿਹਾਰ ਟਰਮੀਨਲ-ਕਾਮਾਖਯਾ ਹੋਲੀ ‘ਤੇ ਵਿਸ਼ੇਸ਼ ਟਰੇਨ 20 ਮਾਰਚ ਨੂੰ 11.45 ਵਜੇ ਤੋਂ ਚੱਲ ਕੇ ਗਾਜ਼ੀਆਬਾਦ, ਹਾਪੁੜ, ਮੁਰਾਦਾਬਾਦ, ਚੰਦੌਸੀ, ਸੀਤਾਪੁਰ ਕੈਂਟ, ਗੋਂਡਾ, ਮਨਕਾਪੁਰ, ਬਸਤੀ, ਗੋਰਖਪੁਰ, ਦੇਵਰੀਆ ਸਦਰ, ਸੀਵਾਨ, ਛਪਰਾ, ਬਰੌਨੀ, ਬੇਗੂਸਰਾਏ, ਖਗੜੀਆ, ਨਵਗਛੀਆ, ਕਟੀਹਾਰ, ਕਿਸ਼ਨਗੰਜ,

ਨਿਊ ਜਲਪਾਈਗੁੜੀ, ਬੀਨਾਗੁੜੀ, ਅਲੀਪੁਰਦੁਆਰ ਜੰਕਸ਼ਨ, ਕੋਕਰਾਝਾਰ, ਨਿਊ ਬੋਂਗਾਈਗਾਂਵ, ਗੋਆਲਪਾੜਾ ਟਾਊਨ ਸਟੇਸ਼ਨਾਂ ‘ਤੇ ਰੁੱਕਦੇ ਹੋਏ ਤੀਜੇ ਦਿਨ 2.45 ਵਜੇ ਕਾਮਾਖਯਾ ਪਹੁੰਚੇਗੀ। ਉਨ੍ਹਾਂ ਨੇ ਦੱਸਿਆ ਕਿ ਵਾਪਸੀ ਯਾਤਰਾ ਵਿਚ 04051 ਕਾਮਾਖਯਾ-ਆਨੰਦ ਵਿਹਾਰ ਟਰਮੀਨਲ ਹੋਲੀ ਵਿਸ਼ੇਸ਼ ਟਰੇਨ 23 ਮਾਰਚ ਨੂੰ ਕਾਮਾਖਯਾ ਤੋਂ 5.35 ਵਜੇ ਚੱਲ ਕੇ ਉਪਰੋਕਤ ਸਟੇਸ਼ਨਾਂ ‘ਤੇ ਰੁੱਕਦੇ ਹੋਏ ਦੂਜੇ ਦਿਨ 6.15 ਵਜੇ ਆਨੰਦ ਵਿਹਾਰ ਟਰਮੀਨਸ ਪਹੁੰਚੇਗੀ।

-PTC News