Advertisment

ਪੰਜਾਬ ’ਚ ਫਸੇ ਪ੍ਰਵਾਸੀ ਮਜ਼ਦੂਰਾਂ ਲਈ ਅੱਜ ਜਲੰਧਰ ਤੋਂ ਝਾਰਖੰਡ ਨੂੰ ਰਵਾਨਾ ਹੋਵੇਗੀ ਸਪੈਸ਼ਲ ਟਰੇਨ, 1200 ਪ੍ਰਵਾਸੀਆਂ ਦੀ ਹੋਵੇਗੀ ਘਰ ਵਾਪਸੀ

author-image
Shanker Badra
Updated On
New Update
ਪੰਜਾਬ ’ਚ ਫਸੇ ਪ੍ਰਵਾਸੀ ਮਜ਼ਦੂਰਾਂ ਲਈ ਅੱਜ ਜਲੰਧਰ ਤੋਂ ਝਾਰਖੰਡ ਨੂੰ ਰਵਾਨਾ ਹੋਵੇਗੀ ਸਪੈਸ਼ਲ ਟਰੇਨ, 1200 ਪ੍ਰਵਾਸੀਆਂ ਦੀ ਹੋਵੇਗੀ ਘਰ ਵਾਪਸੀ
Advertisment
ਪੰਜਾਬ ’ਚ ਫਸੇ ਪ੍ਰਵਾਸੀ ਮਜ਼ਦੂਰਾਂ ਲਈ ਅੱਜ ਜਲੰਧਰ ਤੋਂ ਝਾਰਖੰਡ ਨੂੰ ਰਵਾਨਾ ਹੋਵੇਗੀ ਸਪੈਸ਼ਲ ਟਰੇਨ, 1200 ਪ੍ਰਵਾਸੀਆਂ ਦੀ ਹੋਵੇਗੀ ਘਰ ਵਾਪਸੀ:ਜਲੰਧਰ : ਪੰਜਾਬ 'ਚ ਕਰਫ਼ਿਊ ਕਰਕੇ ਫਸੇ ਝਾਰਖੰਡ ਦੇ ਪਰਵਾਸੀਆਂ ਲਈ ਭਾਰਤ ਸਰਕਾਰ ਵਲੋਂ ਚਲਾਈ ਸਪੈਸ਼ਲ ਰੇਲ ਗੱਡੀ ਅੱਜ ਜਲੰਧਰ ਤੋਂ ਡਾਲਟਨਗੰਜ ਡਿਸਟਿਕ ਪਲਾਮੂ ਝਾਰਖੰਡ ਲਈ ਰਵਾਨਾ ਹੋਵੇਗੀ। ਜਿਸ ਵਿੱਚ ਪੰਜਾਬ ’ਚ ਫਸੇ 1200 ਪਰਵਾਸੀ ਮਜ਼ਦੂਰਾਂ ਦੀ ਅੱਜ ਘਰ ਵਾਪਸੀ ਹੋਵੇਗੀ। ਇਸ ਸਪੈਸ਼ਲ ਰੇਲ ਗੱਡੀ ਵਿੱਚ ਕੋਈ ਕਿਰਾਇਆ ਨਹੀਂ ਲੱਗੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਸਾਰੇ ਯਾਤਰੀਆਂ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਬੀਤੀ ਸ਼ਾਮ ਪੰਜਾਬ ਸਰਕਾਰ ਦੀ ਕੋਵਿਡ ਹੈਲਪ ਲਾਈਨ 'ਤੇ ਰਜਿਸਟ੍ਰੇਸ਼ਨ ਕਰਾਉਣ ਵਾਲੇ ਲੋਕਾਂ ਨੂੰ ਅੱਜ ਸਵੇਰੇ 5 ਵਜੇ ਇੱਥੇ ਸੱਦਿਆ ਗਿਆ ਸੀ ਤੇ ਝਾਰਖੰਡ ਜਾਣ ਵਾਲੇ ਯਾਤਰੀ ਸਵੇਰ ਤੋਂ ਹੀ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। 91 ਹਜ਼ਾਰ ਤੋਂ ਵੱਧ ਪਰਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਰ ਵਾਪਸੀ ਦੀ ਬੇਨਤੀ ਕੀਤੀ ਸੀ। ਦੱਸਣਯੋਗ ਹੈ ਕਿ ਪਹਿਲੀ ਰੇਲ ਗੱਡੀ ਦੇ 24 ਡੱਬੇ ਹੋਣਗੇ ਤੇ ਇਸ ਵਿੱਚ 1,200 ਪ੍ਰਵਾਸੀ ਮਜ਼ਦੂਰ ਹੋਣਗੇ। ਸੂਬੇ ਦੀ ਹੈਲਪਲਾਈਨ ਦੇ ਨੋਡਲ ਅਫ਼ਸਰ ਸੁਮੀਤ ਜਾਰੰਗਲ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਐੱਸਐੱਮਐੱਸ ਭੇਜਿਆ ਗਿਆ, ਜਿਹੜੇ ਰਜਿਸਟਰਡ ਹਨ ਤੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ’ਤੇ ਲਿਆਉਣ ਦੇ ਇੰਤਜ਼ਾਮ ਕੀਤੇ ਗਏ ਸਨ। ਇਹ ਸੇਵਾ ‘ਪਹਿਲਾਂ ਆਓ - ਪਹਿਲਾਂ ਪਾਓ’ ਦੇ ਆਧਾਰ ’ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਤੇ ਜਲੰਧਰ ਸ਼ਹਿਰਾਂ ਦੇ ਚਾਰ ਸਟੇਸ਼ਨਾਂ ਤੋਂ ਬਿਹਾਰ ਤੇ ਝਾਰਖੰਡ ਜਾਂ ਉੱਤਰ ਪ੍ਰਦੇਸ਼ ਵਾਪਸ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਹੁਣ ਵਧ ਕੇ 8.5 ਲੱਖ ਹੋ ਗਈ ਹੈ। ਅਗਲੇ 10–15 ਦਿਨਾਂ ਤੱਕ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਜਾਣ ਵਾਲੀਆਂ ਰੇਲ ਗੱਡੀਆਂ ਦਾ ਸਿਲਸਿਲਾ ਜਾਰੀ ਰਹੇਗਾ। -PTCNews-
migrant-workers special-train
Advertisment

Stay updated with the latest news headlines.

Follow us:
Advertisment