ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਸਪਾਈਸਜੈੱਟ ਨੇ ਕੀਤੀਆਂ ਕਈ ਨਵੀਆਂ ਉਡਾਣਾਂ ਸ਼ੁਰੂ

spicejet
ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਸਪਾਈਸਜੈੱਟ ਨੇ ਕੀਤੀਆਂ ਕਈ ਨਵੀਆਂ ਉਡਾਣਾਂ ਸ਼ੁਰੂ

ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਸਪਾਈਸਜੈੱਟ ਨੇ ਕੀਤੀਆਂ ਕਈ ਨਵੀਆਂ ਉਡਾਣਾਂ ਸ਼ੁਰੂ,ਅੰਮ੍ਰਿਤਸਰ: ਸਪਾਈਸਜੈੱਟ ਕੰਪਨੀ ਨੇ ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਬੀਤੇ ਦਿਨੀਂ ਸਪਾਈਸਜੈੱਟ ਕੰਪਨੀ ਨੇ ਕਈ ਨਵੀਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ।

spicejet
ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਸਪਾਈਸਜੈੱਟ ਨੇ ਕੀਤੀਆਂ ਕਈ ਨਵੀਆਂ ਉਡਾਣਾਂ ਸ਼ੁਰੂ

ਇਸ ਨਵੀਂ ਸ਼ੁਰੂਆਤ ‘ਚ ਦੇਹਰਾਦੂਨ, ਜੰਮੂ-ਦੇਹਰਾਦੂਨ, ਦੇਹਰਾਦੂਨ-ਜੈਪੁਰ, ਜੈਪੁਰ-ਦੇਹਰਾਦੂਨ, ਦੇਹਰਾਦੂਨ-ਅੰਮ੍ਰਿਤਸਰ, ਅੰਮ੍ਰਿਤਸਰ-ਦੇਹਰਾਦੂਨ ਆਦਿ ਦੀਆਂ ਉਡਾਣਾਂ ਸ਼ਾਮਲ ਹਨ।ਦੱਸ ਦੇਈਏ ਕਿ ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਯਾਤਰੀ ਆਸਾਨੀ ਨਾਲ ਤੇ ਘੱਟ ਸਮੇਂ ‘ਚ ਸਫ਼ਰ ਕਰ ਸਕਣਗੇ।

ਸਪਾਈਸਜੈੱਟ ਵੱਲੋਂ ਸ਼ੁਰੂ ਕੀਤੀਆਂ ਗਈਆਂ ਉਡਾਣਾਂ, ਦੇਹਰਾਦੂਨ-ਜੰਮੂ ਜੋ ਕਿ ਦੇਹਰਾਦੂਨ ਤੋਂ ਸਵੇਰੇ 8:40 ਵਜੇ ਚੱਲ ਕੇ 10:00 ਵਜੇ ਜੰਮੂ ਪਹੁੰਚ ਜਾਵੇਗੀ। ਨਾਲ ਹੀ ਦੇਹਰਾਦੂਨ-ਜੈਪੁਰ ਫਲਾਈਟ 14:05 ਵਜੇ ਚੱਲ ਕੇ 15:55 ਵਜੇ ਜੈਪੁਰ ਪਹੁੰਚ ਜਾਵੇਗੀ।

spicejet
ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਸਪਾਈਸਜੈੱਟ ਨੇ ਕੀਤੀਆਂ ਕਈ ਨਵੀਆਂ ਉਡਾਣਾਂ ਸ਼ੁਰੂ

ਉਥੇ ਹੀ ਇੱਕ ਹੋਰ ਉਡਾਨ ਦੇਹਰਾਦੂਨ-ਅੰਮ੍ਰਿਤਸਰ ਦੇਹਰਾਦੂਨ ਤੋਂ 11:55 ਵਜੇ ਚੱਲ ਕੇ 12:35 ਵਜੇ ਅੰਮ੍ਰਿਤਸਰ ਪਹੁੰਚ ਜਾਵੇਗੀ। ਇਹੀ ਉਡਾਨ ਅੰਮ੍ਰਿਤਸਰ ਤੋਂ 12:55 ਵਜੇ ਚੱਲ ਕੇ ਦੇਹਰਾਦੂਨ 13:35 ਵਜੇ ਪਹੁੰਚ ਜਾਵੇਗੀ।

-PTC News