ਪੰਜਾਬ

ਭਾਰਤੀ ਖਿਡਾਰੀ ਅਰਸ਼ਦੀਪ ਨੂੰ ਖਾਲਿਸਤਾਨੀ ਤੇ ਗੱਦਾਰ ਕਹਿਣ 'ਤੇ ਭੜਕੇ ਖੇਡ ਮੰਤਰੀ ਮੀਤ ਹੇਅਰ 

By Pardeep Singh -- September 05, 2022 12:12 pm -- Updated:September 05, 2022 12:28 pm

ਚੰਡੀਗੜ੍ਹ:  ਏਸ਼ੀਆ ਕੱਪ 2022 ਵਿੱਚ ਭਾਰਤ ਦੀ ਪਾਕਿਸਤਾਨ ਤੋਂ ਹਾਰ ਮਗਰੋਂ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਦੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਅਰਸ਼ਦੀਪ ਨੇ ਮੈਚ ਦੇ ਆਖ਼ਰੀ ਦੌਰ ਦੇ18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੱਡ ਦਿੱਤਾ, ਜਿਸ ਤੋਂ ਬਾਅਦ ਅਰਸ਼ਦੀਪ ਟਵਿੱਟਰ 'ਤੇ ਕਾਫੀ ਟ੍ਰੋਲ ਹੋ ਰਹੇ ਹਨ। ਦੱਸ ਦੇਈਏ ਕਿ ਟਵਿੱਟਰ ਅਕਾਊਟਸ ਉੱਤੇ ਅਰਸ਼ਦੀਪ ਨੂੰ ਦੇਸ਼ ਦਾ ਗੱਦਾਰ ਅਤੇ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਸ਼ਰਮ ਦੀ ਗੱਲ ਹੈ ਕਿ ਅਰਸ਼ਦੀਪ ਬਾਰੇ ਗਲਤ ਬੋਲਣਾ ਨਹੀ ਚਾਹੀਦਾ।

ਖੇਡ ਮੰਤਰੀ ਦਾ ਕਹਿਣਾ ਹੈ ਕਿ ਅਰਸ਼ਦੀਪ ਨੇ ਚੰਗੀ ਗੇਂਦਬਾਜ਼ੀ ਕੀਤੀ। ਖੇਡਾਂ ਵਿੱਚ ਕੋਈ ਦਿਨ ਚੰਗਾ ਤੇ ਕੋਈ ਦਿਨ ਮਾੜਾ ਪ੍ਰਦਰਸ਼ਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਅਰਸ਼ਦੀਪ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੈਂ ਅਰਸ਼ ਨਾਲ ਫੋਨ 'ਤੇ ਗੱਲ ਕਰਾਂਗਾ, ਅਰਸ਼ ਦੇ ਵਾਪਸ ਆਉਣ 'ਤੇ ਉਸ ਨੂੰ ਮਿਲਾਂਗਾ।

ਮੀਤ ਹੇਅਰ ਨੇ ਅਰਸ਼ਦੀਪ ਦੇ ਹੱਕ ਵਿੱਚ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਡ ਵਿੱਚ ਜਿੱਤ-ਹਾਰ ਬਣੀ ਰਹਿੰਦੀ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਕਿਸੇ ਵੀ ਖਿਡਾਰੀ ਬਾਰੇ ਅਜਿਹੀ ਭੱਦੀ ਸ਼ਬਦਾਵਲੀ ਬੋਲਣੀ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਦਾਨ ਵਿੱਚ ਹਾਰ- ਜਿੱਤ ਤਾਂ ਹੁੰਦੀ ਰਹਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਇਕ ਬਹੁਤ ਚੰਗਾ ਇਨਸਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਦੇਸ਼ ਵਾਸੀ ਅਰਸ਼ਦੀਪ ਦੇ ਨਾਲ ਹਨ। ਉਹ ਹੋਰ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਰਸ਼ਦੀਪ ਸਾਡਾ ਹੋਣਹਾਰ ਖਿਡਾਰੀ ਹੈ ਅਤੇ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਰਸ਼ਦੀਪ ਲਈ ਭੱਦੀ ਸ਼ਬਦਾਵਲੀਵਰਤਣੀ ਨਹੀਂ ਚਾਹੀਦੀ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਜੋ ਇਸ ਵੇਲੇ ਦੁਬਈ ਵਿਖੇ ਹਨ, ਨਾਲ ਫ਼ੋਨ ਉੱਤੇ ਗੱਲਬਾਤ ਕਰਕੇ ਕਿਹਾ ਕਿ ਪੰਜਾਬ ਅਤੇ ਪੂਰਾ ਦੇਸ਼ ਅਰਸ਼ਦੀਪ ਸਿੰਘ ਦੇ ਨਾਲ ਹੈ। ਖੇਡ ਮੰਤਰੀ ਨੇ ਏਸ਼ੀਆ ਕੱਪ ਦੇ ਬਾਕੀ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਰਸ਼ਦੀਪ ਸਿੰਘ ਦੇ ਦੇਸ਼ ਵਾਪਸੀ ਉੱਤੇ ਉਹ ਖ਼ੁਦ ਸਵਾਗਤ ਕਰਨ ਜਾਣਗੇ। ਉਨ੍ਹਾਂ ਕਿਹਾ ਕਿ ਅਰਸ਼ਦੀਪ ਦੇਸ਼ ਦਾ ਪ੍ਰਤਿਭਾਵਾਨ ਖਿਡਾਰੀ ਹੈ ਜਿਸ ਨੂੰ ਟੀਮ ਦਾ ਕਪਤਾਨ ਅਹਿਮ ਮੌਕੇ ਉੱਤੇ ਗੇਂਦਬਾਜ਼ੀ ਕਰਵਾਉਂਦਾ ਹੈ। ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀ ਅਰਸ਼ਦੀਪ ਸਿੰਘ ਦੇ ਹੱਕ ਵਿੱਚ ਟਵੀਟ ਕੀਤਾ ਹੈ।

ਰਾਘਵ ਚੱਢਾ ਦਾ ਟਵੀਟ -

ਇਹ ਵੀ ਪੜ੍ਹੋ:ਟੈਂਡਰ ਘੁਟਾਲਾ: ਲੁਧਿਆਣਾ ਦੇ ਵੱਡੇ ਕਾਰੋਬਾਰੀਆਂ 'ਤੇ ਵਿਜੀਲੈਂਸ ਵਿਭਾਗ ਦੀ ਨਜ਼ਰ

-PTC News

  • Share