Wed, Apr 24, 2024
Whatsapp

IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ

Written by  Shanker Badra -- September 21st 2020 12:50 PM
IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ

IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ

IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ:ਦੁਬਈ : ਕੋਰੋਨਾ ਮਹਾਂਮਾਰੀ ਵਿਚਾਲੇ ਕਈ ਮਹੀਨਿਆਂ ਦੇ ਇੰਤਜ਼ਾਰ ਮਗਰੋਂ ਆਈਪੀਐਲ ਦਾ 13ਵਾਂ ਸੀਜ਼ਨ ਯੂਏਈ ‘ਚ ਚੱਲ ਰਿਹਾ ਹੈ। ਅੱਜ ਟੂਰਨਾਮੈਂਟ ਦੇ ਤੀਜੇ ਮੈਚ ਵਿਚ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੰਗਲੌਰ ਅਤੇ ਸਨਰਾਈਜਰਸ ਹੈਦਰਾਬਾਦ ਆਹਮੋ ਸਾਹਮਣੇ ਹੋਣਗੀਆਂ। [caption id="attachment_432633" align="aligncenter" width="300"] IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ[/caption] ਜਾਣਕਾਰੀ ਅਨੁਸਾਰ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 14 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 7 ਹੈਦਰਾਬਾਦ ਨੇ ਆਪਣੇ ਨਾਮ ਕੀਤੇ ਹਨ ਜਦਕਿ 6 ਮੈਚਾਂ ਵਿਚ ਬੈਂਗਲੌਰ ਨੇ ਬਾਜ਼ੀ ਮਾਰੀ ਹੈ। ਉੱਥੇ ਹੀ ਇਕ ਮੈਚ ਟਾਈ ਰਿਹਾ ਹੈ।  ਇਹ ਮੈਚ ਅੱਜ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। [caption id="attachment_432632" align="aligncenter" width="300"] IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ[/caption] ਦੱਸਣਯੋਗ ਹੈ ਕਿ ਬੀਤੇ ਦਿਨ ਆਈਪੀਐਲ -13 ਦੇ ਦੂਜੇ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ। ਦੁਬਈ ਵਿਚ ਖੇਡੇ ਗਏ ਇਸ ਮੈਚ ਦਾ ਫੈਸਲਾ ਸੁਪਰ ਓਵਰ ਵਿਚ ਜਾ ਕੇ ਹੋਇਆ ,ਜਿੱਥੇ ਦਿੱਲੀ ਨੇ ਪੰਜਾਬ ਨੂੰ ਹਰਾ ਦਿੱਤਾ। ਇਸ ਮੈਚ ਵਿਚ ਪੰਜਾਬ ਦੀ ਜਿੱਤ ਪੱਕੀ ਲੱਗ ਰਹੀ ਸੀ ਪਰ ਆਖਰੀ ਓਵਰ ਵਿਚ ਮਯੰਕ ਅਗਰਵਾਲ ਦੇ ਆਊਟ ਹੋਣ ਨਾਲ ਬਾਜ਼ੀ ਪਲਟ ਗਈ। [caption id="attachment_432630" align="aligncenter" width="300"] IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ[/caption] ਦੁਬਈ ਵਿਚ ਖੇਡੇ ਗਏ ਇਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਟਾਸ ਜਿੱਤੇ ਕੇ ਗੇਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ , ਜਿਸ ਕਰਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਕੈਪੀਟਲਜ਼ ਦੀ ਟੀਮ ਨੇ 20 ਓਵਰਾਂ ਵਿਚ 8 ਵਿਕਟਾਂ ਗਵਾ ਕੇ 157 ਦੋੜਾਂ ਬਣਾਈਆਂ। educare ਪੰਜਾਬ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 157 ਦੋੜਾਂ ਬਣਾ ਪਾਈ ਅਤੇ ਮੈਚ ਟਾਈ ਹੋ ਗਿਆ। ਜਿਸ ਤੋਂ ਬਾਅਦ ਸੁਪਰ ਓਵਰ ਖੇਡਿਆਂ ਗਿਆ। ਸੁਪਰ ਓਵਰ ਵਿਚ ਪੰਜਾਬ 2 ਰਨ ਹੀ ਬਣਾ ਪਾਈ ਅਤੇ ਦਿੱਲੀ ਨੂੰ 3 ਦੋੜਾਂ ਦਾ ਟਾਰਗੇਟ ਮਿਲਿਆ ਅਤੇ ਦਿੱਲੀ ਨੇ ਇਹ ਟਾਰਗੇਟ ਆਸਾਨੀ ਨਾਲ ਹਾਸਲ ਕਰ ਲਿਆ। -PTCNews


Top News view more...

Latest News view more...