Sat, Apr 20, 2024
Whatsapp

ਦੇਖੋ ਗੁਰ ਸਿੱਖ ਵੀਰ ਦੀ ਅਨੋਖੀ ਸ਼ਰਧਾ ਭਾਵਨਾ, ਬਣਾਇਆ ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ

Written by  Jashan A -- July 10th 2019 01:19 PM
ਦੇਖੋ ਗੁਰ ਸਿੱਖ ਵੀਰ ਦੀ ਅਨੋਖੀ ਸ਼ਰਧਾ ਭਾਵਨਾ, ਬਣਾਇਆ ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ

ਦੇਖੋ ਗੁਰ ਸਿੱਖ ਵੀਰ ਦੀ ਅਨੋਖੀ ਸ਼ਰਧਾ ਭਾਵਨਾ, ਬਣਾਇਆ ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ

ਦੇਖੋ ਗੁਰ ਸਿੱਖ ਵੀਰ ਦੀ ਅਨੋਖੀ ਸ਼ਰਧਾ ਭਾਵਨਾ, ਬਣਾਇਆ ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ 400 ਸਾਲ ਪੁਰਾਣਾ ਮਾਡਲ ਤਿਆਰ ਕੀਤਾ ਹੈ। ਉਹਨਾਂ ਨੇ ਇਹ ਮਾਡਲ ਪੇਪਰ ਤੇ ਪਲਾਸਟਿਕ ਨਾਲ ਤਿਆਰ ਕੀਤਾ ਗਿਆ ਹੈ। ਇਸ ਮਾਡਲ ਲਈ ਵਰਲਡ ਬੁੱਕ ਆਫ ਰਿਕਾਰਡ ਨੇ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸੰਗਤਾਂ ਦੀ ਮੰਗ ਸੀ ਕਿ ਇਕ ਅਜਿਹਾ ਮਾਡਲ ਸ੍ਰੀ ਦਰਬਾਰ ਸਾਹਿਬ ਦਾ ਤਿਆਰ ਕਰਨ ਜੋ ਕਿ ਪੁਰਾਤਨ ਦਿੱਖ ਵਾਲਾ ਹੋਵੇ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਡਲ ਤਿਆਰ ਕੀਤਾ। ਹੋਰ ਪੜ੍ਹੋ:ਗੁਰਪ੍ਰੀਤ ਸਿੰਘ ਚੱਠਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਮਾਡਲ ਤਿਆਰ ਕਰ ਚੁੱਕੇ ਹਨ। ਗੁਰਪ੍ਰੀਤ ਸਿੰਘ ਨੇ 25 ਦਿਨਾਂ ‘ਚ ਕਰੀਬ 200 ਘੰਟਿਆਂ ਦੀ ਮਿਹਨਤ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾ ਪਾਕਿ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ। ਉਹ 10 ਗੁਰੂਆਂ ਦੇ ਜਨਮ ਅਸਥਾਨ ਸਥਿਤ ਗੁਰੂਘਰਾਂ ਅਤੇ ਦੁਨੀਆ ਦੇ 7 ਅਜੂਬਿਆਂ ਦੇ ਮਾਡਲ, 16 ਵਿਸ਼ਵ ਤੇ 9 ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰ ਚੁੱਕਾ ਹੈ। -PTC News


Top News view more...

Latest News view more...