Fri, Apr 26, 2024
Whatsapp

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਈ.ਡੀ.ਐੱਚ ਮਾਰਕਿਟ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

Written by  Jashan A -- July 06th 2019 01:29 PM
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਈ.ਡੀ.ਐੱਚ ਮਾਰਕਿਟ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਈ.ਡੀ.ਐੱਚ ਮਾਰਕਿਟ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਈ.ਡੀ.ਐੱਚ ਮਾਰਕਿਟ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਈ.ਡੀ.ਐੱਚ ਮਾਰਕਿਟ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪਹਿਲੀ ਮੰਜ਼ਿਲ 'ਤੇ ਸਥਿਤ ਸਜਾਵਟ ਦੇ ਸਮਾਨ ਦੀ ਦੁਕਾਨ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲਿਆ। ਫਿਲਹਾਲ ਸਥਾਨਕ ਲੋਕਾਂ ਅੱਗ ਦੀ ਸੂਚਨਾ ਪਾ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਹੋਰ ਪੜ੍ਹੋ:ਸ੍ਰੀ ਅੰਮ੍ਰਿਤਸਰ ਸਾਹਿਬ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਖਬਰ ਲਿਖੇ ਜਾਣ ਤੱਕ ਅਜੇ ਪਤਾ ਨਹੀਂ ਚੱਲ ਸਕਿਆ ਕਿ ਕਿੰਨ੍ਹਾਂ ਕੁ ਨੁਕਸਾਨ ਹੋਇਆ ਹੈ, ਪਰ ਦੁਕਾਨ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਚੁੱਕੀ ਹੈ। -PTC News


Top News view more...

Latest News view more...