Wed, Apr 24, 2024
Whatsapp

ਪੰਜਾਬ ਦੀ ਇਸ ਧੀ ਨੇ ਕਾਸਾਨੋਵ ਮੈਮੋਰੀਅਲ ਮੀਟ 'ਚ ਕਰਵਾਈ ਬੱਲੇ-ਬੱਲੇ, ਜਿੱਤੇ 2 ਗੋਲਡ ਮੈਡਲ

Written by  Jashan A -- July 21st 2019 06:25 PM
ਪੰਜਾਬ ਦੀ ਇਸ ਧੀ ਨੇ ਕਾਸਾਨੋਵ ਮੈਮੋਰੀਅਲ ਮੀਟ 'ਚ ਕਰਵਾਈ ਬੱਲੇ-ਬੱਲੇ, ਜਿੱਤੇ 2 ਗੋਲਡ ਮੈਡਲ

ਪੰਜਾਬ ਦੀ ਇਸ ਧੀ ਨੇ ਕਾਸਾਨੋਵ ਮੈਮੋਰੀਅਲ ਮੀਟ 'ਚ ਕਰਵਾਈ ਬੱਲੇ-ਬੱਲੇ, ਜਿੱਤੇ 2 ਗੋਲਡ ਮੈਡਲ

ਪੰਜਾਬ ਦੀ ਇਸ ਧੀ ਨੇ ਕਾਸਾਨੋਵ ਮੈਮੋਰੀਅਲ ਮੀਟ 'ਚ ਕਰਵਾਈ ਬੱਲੇ-ਬੱਲੇ, ਜਿੱਤੇ 2 ਗੋਲਡ ਮੈਡਲ,ਸ੍ਰੀ ਅੰਮ੍ਰਿਤਸਰ ਸਾਹਿਬ: ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਇੱਕ ਵਾਰ ਅਜਿਹਾ ਹੀ ਕਰ ਦਿਖਾਇਆ ਹੈ, ਪੰਜਾਬ ਨਵਜੀਤ ਕੌਰ ਢਿੱਲੋਂ ਨੇ। ਜਿਸ ਨੇ ਕਜਾਕਿਸਤਾਨ 'ਚ ਆਯੋਜਿਤ ਕੀਤੀ ਗਈ ਕਾਸਾਨੋਵ ਮੈਮੋਰੀਅਲ ਮੀਟ 'ਚ 2 ਸੋਨ ਤਮਗ਼ੇ ਜਿੱਤ ਕੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਨਵਜੀਤ ਨੇ ਇਕ ਸੋਨ ਤਮਗ਼ਾ ਸ਼ਾਟ ਪੁਟ ਅਤੇ ਦੂਜਾ ਤਮਗ਼ਾ ਡਿਸਕਸ ਥਰੋ ਵਿਚ ਜਿੱਤਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੀ ਜਮਪਲ ਨਵਜੀਤ ਕੌਰ ਨੇ ਕਾਮਨਵੈਲਥ ਖੇਡਾਂ 2018 'ਚ ਡਿਸਕਸ ਥ੍ਰੋ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਹੋਰ ਪੜ੍ਹੋ: ਕਾਠਮੰਡੂ 'ਚ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ ਇਸ ਤੋਂ ਪਹਿਲਾਂ ਉਹ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਐਥਲੈਟਿਕਸ 2012 (ਡਿਸਕਸ ਥ੍ਰੋ) 'ਚ ਸੋਨ ਤਮਗ਼ਾ ਜਿੱਤਣ ਵਾਲੀ ਦੂਜੀ ਅਥਲੀਟ ਬਣੀ ਸੀ। ਜ਼ਿਕਰਯੋਗ ਹੈ ਕਿ ਇਸ ਕਾਸਾਨੋਵ ਮੈਮੋਰੀਅਲ ਮੀਟ 'ਚ ਭਾਰਤੀ ਖਿਡਾਰੀਆਂ ਨੇ 12 ਸੋਨ ਤਮਗ਼ਿਆਂ ਸਮੇਤ ਕੁਲ 19 ਤਮਗ਼ੇ ਜਿੱਤੇ ਹਨ। -PTC News


Top News view more...

Latest News view more...