ਪੰਜਾਬ ‘ਚ ਨਸ਼ੇ ਕਾਰਨ ਸੱਥਰ ਵਿਛਣੇ ਜਾਰੀ, 17 ਸਾਲਾ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ

drug
ਪੰਜਾਬ 'ਚ ਨਸ਼ੇ ਕਾਰਨ ਸੱਥਰ ਵਿਛਣੇ ਜਾਰੀ, 17 ਸਾਲਾ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

ਪੰਜਾਬ ‘ਚ ਨਸ਼ੇ ਕਾਰਨ ਸੱਥਰ ਵਿਛਣੇ ਜਾਰੀ, 17 ਸਾਲਾ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ,ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ‘ਚ ਆਏ ਦਿਨ ਨਸ਼ਿਆਂ ਕਾਰਨ ਘਰਾਂ ‘ਚ ਸੱਥਰ ਵਿਛ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਮਾਪਿਆਂ ਦੇ ਪੁੱਤ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਗਏ ਹਨ।

drug
ਪੰਜਾਬ ‘ਚ ਨਸ਼ੇ ਕਾਰਨ ਸੱਥਰ ਵਿਛਣੇ ਜਾਰੀ, 17 ਸਾਲਾ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੇ ਦੈਂਤ ਨੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ।

ਹੋਰ ਪੜ੍ਹੋ:ਕੋਹਲੀ ਤੇ ਅਨੁਸ਼ਕਾ ਨੂੰ ਕਰਵਾਉਣਾ ਪੈ ਸਕਦਾ ਮੁੜ ਵਿਆਹ !

drug
ਪੰਜਾਬ ‘ਚ ਨਸ਼ੇ ਕਾਰਨ ਸੱਥਰ ਵਿਛਣੇ ਜਾਰੀ, 17 ਸਾਲਾ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ

ਮਿਲੀ ਜਾਣਕਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਜਰਪੁਰਾ ‘ਚ 17 ਸਾਲਾ ਨੌਜਵਾਨ ਦੀ ਓਵਰਡੋਜ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸਾਜਨ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ।

ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਮਾਤਮ ਪਸਰ ਗਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਦਿੱਲੀ ‘ਚ ਇੱਕ ਰੈਸਟੋਰੈਂਟ ‘ਚ ਤੰਦੂਰੀਏ ਵਜੋਂ ਕੰਮ ਕਰਦਾ ਸੀ ਤੇ ਉਹ ਬੀਤੀ ਰਾਤ ਹੀ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਿਆ ਸੀ।

drug
ਪੰਜਾਬ ‘ਚ ਨਸ਼ੇ ਕਾਰਨ ਸੱਥਰ ਵਿਛਣੇ ਜਾਰੀ, 17 ਸਾਲਾ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ

ਉਥੇ ਹੀ ਘਟਨਾ ਤੋਂ ਬਾਅਦ ਸਥਾਨਕ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਆ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਹੱਲੇ ‘ਚ ਇਕ ਹਫਤੇ ਦੌਰਾਨ ਨਸ਼ਿਆਂ ਨਾਲ ਦੂਜੀ ਮੌਤ ਹੋਈ।

-PTC News