ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਬਣਾਏ ਗਏ ਫੁਹਾਰੇ ਦੀ ਹਾਲਤ ਮੰਦੀ, ਦੇਖੋ ਤਸਵੀਰਾਂ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਬਣਾਏ ਗਏ ਫੁਹਾਰੇ ਦੀ ਹਾਲਤ ਮੰਦੀ, ਦੇਖੋ ਤਸਵੀਰਾਂ,ਸ੍ਰੀ ਅੰਮ੍ਰਿਤਸਰ ਸਾਹਿਬ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਬਣਾਏ ਗਏ ਫੁਹਾਰੇ ਦੀ ਹਾਲਤ ਦਿਨ ਬ ਦਿਨ ਮੰਦੀ ਹੁੰਦੀ ਜਾ ਰਹੀ ਹੈ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

asr
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਬਣਾਏ ਗਏ ਫੁਹਾਰੇ ਦੀ ਹਾਲਤ ਮੰਦੀ, ਦੇਖੋ ਤਸਵੀਰਾਂ

ਜਿਸ ‘ਚ ਤੁਸੀਂ ਵੀ ਸਾਫ ਦੇਖ ਸਕਦੇ ਹੋ ਕਿ ਫੁਹਾਰੇ ‘ਚ ਪਾਣੀ ਉਸੇ ਤਰ੍ਹਾਂ ਹੀ ਖੜਾ ਹੋਇਆ ਹੈ ਤੇ ਕਾਫੀ ਸਮੇਂ ਤੋਂ ਇਸ ਦੀ ਸਫਾਈ ਨਹੀਂ ਹੋਈ। ਜਿਸ ਦੌਰਾਨ ਫੁਹਾਰੇ ‘ਚ ਪਈ ਗੰਦਗੀ ਬਿਮਾਰੀ ਦਾ ਘਰ ਬਣ ਰਹੀ ਹੈ।

ਹੋਰ ਪੜ੍ਹੋ:ਕੋਟਕਪੂਰਾ ਗੋਲੀਕਾਂਡ ਮਾਮਲਾ: ਕੋਟਕਪੂਰਾ ਦੇ ਤੱਤਕਾਲੀ DSP ਬਲਜੀਤ ਸਿੰਘ ਸਿੱਧੂ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਅਦਾਲਤ ਨੇ ਫੈਸਲਾ ਕੱਲ੍ਹ ਤੱਕ ਰੱਖਿਆ ਸੁਰੱਖਿਅਤ

asr
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਬਣਾਏ ਗਏ ਫੁਹਾਰੇ ਦੀ ਹਾਲਤ ਮੰਦੀ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਫੁਹਾਰਾ ਬਣਾਇਆ ਗਿਆ ਸੀ, ਜੋ ਪਲਾਜ਼ਾ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ।

asr
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ ਖੂਬਸੂਰਤੀ ਵਧਾਉਣ ਲਈ ਬਣਾਏ ਗਏ ਫੁਹਾਰੇ ਦੀ ਹਾਲਤ ਮੰਦੀ, ਦੇਖੋ ਤਸਵੀਰਾਂ

ਹਰ ਰੋਜ਼ ਵੱਡੀ ਗਿਣਤੀ ‘ਚ ਸੰਗਤਾਂ ਫੁਹਾਰੇ ਦੇ ਆਲੇ ਦੁਆਲੇ ਬੈਠ ਕੇ ਇਸ ਖੂਬਸੂਰਤੀ ਦਾ ਅਨੰਦ ਮਾਣਦੀਆਂ ਹਨ। ਪਰ ਇਸ ਦੀ ਸਫਾਈ ਨਾ ਹੋਣ ਦੇ ਕਾਰਨ ਲੋਕਾਂ ਲਈ ਇਹ ਬਿਮਾਰੀ ਦਾ ਘਰ ਬਣ ਰਹੀ ਹੈ। ਜਿਸ ਕਾਰਨ ਸਥਾਨਕ ਲੋਕ ਕਾਫੀ ਖਫਾ ਹਨ ਤੇ ਫੁਹਾਰੇ ਦੀ ਸਫਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਬੋ ਹਵਾ ਖਰਾਬ ਨਾ ਹੋ ਸਕੇ।

-PTC News