ਧੁੰਦ ਕਾਰਨ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ

Road Accident

ਧੁੰਦ ਕਾਰਨ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ,ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਧੁੰਦ ਕਾਰਨ ਵਧੇਰੇ ਅਸਰ ਜਿਥੇ ਆਵਾਜਾਈ ‘ਤੇ ਪੈ ਰਿਹਾ ਹੈ, ਉਥੇ ਹੀ ਧੁੰਦ ਕਾਰਨ ਭਿਆਨਕ ਸੜਕ ਹਾਦਸੇ ਵੀ ਵਾਪਰ ਰਹੇ ਹਨ।

Road Accident ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਨਿਊ ਅੰਮ੍ਰਿਤਸਰ ਵਿਖੇ ਵਾਪਰਿਆ, ਜਿਥੇ ਦੋ ਬੱਸਾਂ ਆਪਸ ‘ਚ ਟਕਰਾਅ ਗਈਆਂ। ਇਸ ਹਾਦਸੇ ‘ਚ ਬੱਸਾਂ ‘ਚ ਬੈਠੀਆਂ ਕੁਝ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ‘ਚ ਭੇਜਿਆ ਗਿਆ ਹੈ।

ਹੋਰ ਪੜ੍ਹੋ: ਲੜਕਾ ਕਰਦਾ ਸੀ ਤੰਗ-ਪ੍ਰੇਸ਼ਾਨ, ਅੱਕ ਕੇ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ !

Road Accident ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਅੰਮ੍ਰਿਤਸਰ ਬੱਸ ਅੱਡੇ ਤੋਂ ਫ਼ਰੀਦਕੋਟ ਡੀਪੂ ਦੀ ਪੀ. ਆਰ. ਟੀ. ਸੀ. ਅਤੇ ਅੰਬਾਲਾ ਟਰਾਂਸਪੋਰਟ, ਦੀਆਂ ਬੱਸਾਂ ਜਿਵੇਂ ਹੀ ਨਿਊ ਅੰਮ੍ਰਿਤਸਰ ਪਹੁੰਚੀਆਂ ਤਾਂ ਸੰਘਣੀ ਧੁੰਦ ਕਾਰਨ ਆਪਸ ‘ਚ ਟਕਰਾਅ ਗਈਆਂ।

-PTC News