Thu, Apr 25, 2024
Whatsapp

550ਵੇਂ ਪ੍ਰਕਾਸ਼ ਪੁਰਬ ਸਬੰਧੀ ਮਲੇਸ਼ੀਆ ਦੇ ਨੌਜਵਾਨਾਂ ਵੱਲੋਂ ਆਰੰਭ ਕੀਤੀ ਮੋਟਰਸਾਈਕਲ ਰੈਲੀ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ, ਸ਼੍ਰੋਮਣੀ ਕਮੇਟੀ ਵੱਲੋਂ ਭਰਵਾਂ ਸੁਆਗਤ

Written by  Jashan A -- October 17th 2019 01:55 PM
550ਵੇਂ ਪ੍ਰਕਾਸ਼ ਪੁਰਬ ਸਬੰਧੀ ਮਲੇਸ਼ੀਆ ਦੇ ਨੌਜਵਾਨਾਂ ਵੱਲੋਂ ਆਰੰਭ ਕੀਤੀ ਮੋਟਰਸਾਈਕਲ ਰੈਲੀ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ, ਸ਼੍ਰੋਮਣੀ ਕਮੇਟੀ ਵੱਲੋਂ ਭਰਵਾਂ ਸੁਆਗਤ

550ਵੇਂ ਪ੍ਰਕਾਸ਼ ਪੁਰਬ ਸਬੰਧੀ ਮਲੇਸ਼ੀਆ ਦੇ ਨੌਜਵਾਨਾਂ ਵੱਲੋਂ ਆਰੰਭ ਕੀਤੀ ਮੋਟਰਸਾਈਕਲ ਰੈਲੀ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ, ਸ਼੍ਰੋਮਣੀ ਕਮੇਟੀ ਵੱਲੋਂ ਭਰਵਾਂ ਸੁਆਗਤ

550ਵੇਂ ਪ੍ਰਕਾਸ਼ ਪੁਰਬ ਸਬੰਧੀ ਮਲੇਸ਼ੀਆ ਦੇ ਨੌਜਵਾਨਾਂ ਵੱਲੋਂ ਆਰੰਭ ਕੀਤੀ ਮੋਟਰਸਾਈਕਲ ਰੈਲੀ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ, ਸ਼੍ਰੋਮਣੀ ਕਮੇਟੀ ਵੱਲੋਂ ਭਰਵਾਂ ਸੁਆਗਤ,ਸ੍ਰੀ ਅਨੰਦਰਪੁਰ ਸਾਹਿਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਰਪਿਤ ਪੂਰੀ ਦੁਨੀਆ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਦੇ ਚਲਦਿਆਂ ਮਲੇਸ਼ੀਆ ਦੇ 'ਸੰਨਤਾਨਾ ਕਲੱਬ' ਨਾਲ ਸੰਬੰਧਿਤ ਸਿੱਖ ਨੌਜਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ। Sri Anandpur Sahibਕਲੱਬ ਦੇ 22 ਮੈਂਬਰਾਂ ਨੇ ਮਲੇਸ਼ੀਆ ਤੋਂ ਇਹ ਰੈਲੀ ਸ਼ੁਰੂ ਕੀਤੀ ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁਜੇ। ਇਥੇ ਪਹੁੰਚੇ ਇਹਨਾਂ ਨੌਜਵਾਨਾਂ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾ ਅਫਸਰ ਹਰਦੇਵ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹੋਰ ਪੜ੍ਹੋ:ਕਾਂਗਰਸ ਸਰਕਾਰ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਨੂੰ 20 ਡਾਲਰ ਅਦਾ ਕਰੇ: ਬਿਕਰਮ ਮਜੀਠੀਆ Sri Anandpur Sahibਜਿੱਥੇ ਭਾਈ ਚਾਵਲਾ ਵੱਲੋ ਇਹਨਾ ਸਿੱਖ ਨੌਜਵਾਨਾਂ ਨੂੰ ਤਖ਼ਤ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ,ਓਥੇ ਇਹਨਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਬਖਸ਼ ਕੇ ਨਿਵਾਜਿਆ ਗਿਆ। ਇਸ ਮੌਕੇ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਇਹ ਰੈਲੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਉਹ ਮਲੇਸ਼ੀਆ ਦੀ ਨੈਸ਼ਨਲ ਕੈਂਸਰ ਸੁਸਾਇਟੀ ਦੇ ਨਾਲ ਜੁੜੇ ਹੋਏ ਹਨ ਤੇ ਆਪਣੀਆਂ ਮੋਟਰਸਾਈਕਲ ਯਾਤਰਾਵਾਂ ਰਾਹੀਂ ਕੈਂਸਰ ਪੀੜਤਾਂ ਲਈ ਫੰਡ ਵੀ ਇਕੱਠਾ ਕਰਦੇ ਹਨ। Sri Anandpur Sahibਉਹਨਾਂ ਕਿਹਾ ਕਿ ਇਸ ਰੈਲੀ ਦੌਰਾਨ ਉਹ ਅੱਜ ਸਿੱਖ ਪੰਥ ਦੇ ਚਾਰ ਤਖ਼ਤਾਂ ਦੀ ਯਾਤਰਾ ਕਰ ਚੁੱਕੇ ਹਨ ਤੇ ਕੱਲ੍ਹ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਵੀ ਕਰਨਗੇ। -PTC News


Top News view more...

Latest News view more...