Thu, Apr 25, 2024
Whatsapp

25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ

Written by  Jashan A -- January 24th 2019 06:37 PM -- Updated: January 24th 2019 06:38 PM
25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ

25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ

25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ,ਸ੍ਰੀ ਅਨੰਦਪੁਰ ਸਾਹਿਬ: ਦੇਸ਼ ਭਰ 'ਚ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਿਆ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਅੱਜ 25 ਜਨਵਰੀ ਤੋਂ ਲੈ ਕੇ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਕਰਕੇ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਜਦਕਿ 1 ਫਰਵਰੀ ਤੋਂ ਵਿਰਾਸਤ-ਏ-ਖਾਲਸਾ ਸੈਲਾਨੀਆਂ ਦੇ ਲਈ ਆਮ ਵਾਂਗ ਹੀ ਖੁੱਲੇਗਾ। [caption id="attachment_245389" align="aligncenter" width="300"]anandpur sahib 25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ[/caption] ਇਸਦੀ ਪੁਸ਼ਟੀ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਫਸਰ ਵਿਰਾਸਤ-ਏ-ਖਾਲਸਾ ਮਲਵਿੰਦਰ ਸਿੰਘ ਜੱਗੀ, ਆਈ ਏ ਐਸ ਦੀਆਂ ਹਿਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਮਾਹੀ ਰੱਖ-ਰਖਾਵ ਲਈ ਵਿਰਾਸਤ-ਏ-ਖਾਲਸਾ ਬੰਦ ਰੱਖ ਕੇ ਉਹ ਸਾਰੀ ਮੁਰੰਮਤ ਕਰਨ ਦੇ ਲਈ ਲਈ ਕਿਹਾ ਗਿਆ ਹੈ ਜੋ ਕਿ ਆਮ ਦਿਨਾਂ ਵਿੱਚ ਸੰਭਵ ਨਹੀਂ ਹੁੰਦੀ ਹੈ। [caption id="attachment_245391" align="aligncenter" width="300"]anandpur sahib 25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ[/caption] ਇਸ ਲਈ ਦੇਸ਼-ਵਿਦੇਸ਼ ਤੋਂ ਆਪਣਾ ਪ੍ਰੋਗ੍ਰਾਮ ਬਣਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਅਗਾਊਂ ਸੂਚਨਾ ਦੇਣ ਦੇ ਮਕਸਦ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ 1 ਫਰਵਰੀ 2019 ਅਨੁਸਾਰ ਹੀ ਆਪਣਾ ਪ੍ਰੋਗ੍ਰਾਮ ਬਨਾਉਣ। -PTC News


Top News view more...

Latest News view more...