Advertisment

ਸ਼੍ਰੀ ਚਮਕੋਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ

author-image
Shanker Badra
New Update
ਸ਼੍ਰੀ ਚਮਕੋਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
Advertisment
ਸ਼੍ਰੀ ਚਮਕੋਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ:ਸ਼੍ਰੀ ਚਮਕੋਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ।ਜਦੋਂ ਇਸ ਘਟਨਾ ਬਾਰੇ ਪਿੰਡ ਦੀ ਇੱਕ ਮਹਿਲਾ ਨੂੰ ਪਤਾ ਲੱਗਾ ਤਾਂ ਉਸ ਨੇ ਬਿਖਰੇ ਅੰਗ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਦੇ ਪਾਠੀ ਨੂੰ ਦਿੱਤੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗੁਟਕਾ ਸਾਹਿਬ ਦੇ 85 ਅੰਗਾਂ ਦੀ ਬੇਅਦਬੀ ਹੋਈ ਹੈ।ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।ਪਿੰਡ ਦੇ ਲੋਕਾਂ ਨੇ ਇਸ ਘਟਨਾ ਨਿੰਦਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। -PTCNews-
latest-news punjabi-news latest-news-punjab india-latest-news news-in-punjabi news-in-punjab
Advertisment

Stay updated with the latest news headlines.

Follow us:
Advertisment