Tue, Apr 23, 2024
Whatsapp

ਉੱਤਰਾਖੰਡ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਲੜਕੀ ਲਾਪਤਾ ,ਪੁਲਿਸ ਨੇ ਛਾਣਿਆ ਚੱਪਾ -ਚੱਪਾ

Written by  Shanker Badra -- March 26th 2019 01:02 PM
ਉੱਤਰਾਖੰਡ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਲੜਕੀ ਲਾਪਤਾ ,ਪੁਲਿਸ ਨੇ ਛਾਣਿਆ ਚੱਪਾ -ਚੱਪਾ

ਉੱਤਰਾਖੰਡ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਲੜਕੀ ਲਾਪਤਾ ,ਪੁਲਿਸ ਨੇ ਛਾਣਿਆ ਚੱਪਾ -ਚੱਪਾ

ਉੱਤਰਾਖੰਡ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਲੜਕੀ ਲਾਪਤਾ ,ਪੁਲਿਸ ਨੇ ਛਾਣਿਆ ਚੱਪਾ -ਚੱਪਾ:ਅੰਮ੍ਰਿਤਸਰ : ਉੱਤਰਾਖੰਡ ਦੀ ਰਹਿਣ ਵਾਲੀ ਬੀਤੇ ਦਿਨੀ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਆਈ ਸੀ ਪਰ ਲਾਪਤਾ ਹੋ ਗਈ ਹੈ।ਜਿਸ ਦੀ ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਲਾਪਤਾ ਲੜਕੀ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ। [caption id="attachment_274526" align="aligncenter" width="300"]Sri Darbar Sahib Amritsar Seeing Girl Uttrakhand Missing
ਉੱਤਰਾਖੰਡ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਲੜਕੀ ਲਾਪਤਾ ,ਪੁਲਿਸ ਨੇ ਛਾਣਿਆ ਚੱਪਾ -ਚੱਪਾ[/caption] ਜਾਣਕਾਰੀ ਅਨੁਸਾਰ ਰੀਨਾ ਕੌਰ ਪੁੱਤਰੀ ਕਸ਼ਮੀਰ ਸਿੰਘ, ਊਧਮ ਸਿੰਘ ਨਗਰ ਕਾਸ਼ੀਪੁਰ, ਉੱਤਰਾਖੰਡ ਤੋਂ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਆਈ ਸੀ ਅਤੇ ਬੀਤੀ 20 ਮਾਰਚ 2019 ਨੂੰ ਅਚਾਨਕ ਲਾਪਤਾ ਹੋ ਗਈ ਸੀ ,ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।ਜਿਸ ਤੋਂ ਬਾਅਦ ਲਾਪਤਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਗੁੰਮ ਹੋਣ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ। [caption id="attachment_274525" align="aligncenter" width="300"]Sri Darbar Sahib Amritsar Seeing Girl Uttrakhand Missing
ਉੱਤਰਾਖੰਡ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਲੜਕੀ ਲਾਪਤਾ ,ਪੁਲਿਸ ਨੇ ਛਾਣਿਆ ਚੱਪਾ -ਚੱਪਾ[/caption] ਇਸ ਘਟਨਾ ਤੋਂ ਬਾਅਦ ਪੁਲਿਸ ਨੇ ਰਿਪੋਰਟ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਪੁਲਿਸ ਚੌਂਕੀ ਗਲਿਆਰਾ ਅੰਮ੍ਰਿਤਸਰ ਨਾਲ ਸੰਪਰਕ ਕਰਨ ਕਰਨ। -PTCNews


Top News view more...

Latest News view more...