ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ Tik-Tok ਬਣਾਉਣ ਵਾਲੀ ਕੁੜੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

Sri Darbar Sahib Amritsar Tik-Tok Video Girl Apologies
ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ Tik-Tok ਬਣਾਉਣ ਵਾਲੀ ਕੁੜੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ 

ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ Tik-Tok ਬਣਾਉਣ ਵਾਲੀ ਕੁੜੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ:ਅੰਮ੍ਰਿਤਸਰ : ਅੱਜ ਦੇ ਸਮੇਂ ਵਿੱਚ ਟਿੱਕ-ਟੋਕ ‘ਤੇ ਵੀਡੀਓਜ਼ ਬਣਾਉਣ ਦਾ ਟਰੈਂਡ ਕਾਫ਼ੀ ਚੱਲ ਰਿਹਾ ਹੈ। ਇਸ ਵੀਡੀਓ ਦੇ ਕਾਰਨ ਕਈ ਵਾਰ ਸਾਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ ,ਅਜਿਹਾ ਹੀ ਤਾਜ਼ਾ ਮਾਮਲਾ ਸ੍ਰੀ ਦਰਬਾਰ ਸਾਹਿਬਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬੁੱਧਵਾਰ ਨੂੰ ਇੱਕ ਲੜਕੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਗਾਣੇ ਉੱਪਰ ਟਿੱਕ-ਟੋਕ ਬਣਾ ਕੇ ਵੀਡੀਓ ਵਾਇਰਲ ਕਰ ਦਿੱਤੀ ਸੀ।

Sri Darbar Sahib Amritsar Tik-Tok Video Girl Apologies
ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ Tik-Tok ਬਣਾਉਣ ਵਾਲੀ ਕੁੜੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

ਇਸ ਵੀਡੀਓ ਵਿੱਚ ਇੱਕ ਕੁੜੀ ਪੰਜਾਬੀ ਗਾਣੇ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਘੁੰਮਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁੱਝ ਲੋਕਾਂ ਨੇ ਵੀਡੀਓ ‘ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਸਨ। ਹੁਣ ਉਸ ਕੁੜੀ ਨੇ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਪੋਸਟ ਕਰਕੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦੀ ਹੈ।

Sri Darbar Sahib Amritsar Tik-Tok Video Girl Apologies
ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ Tik-Tok ਬਣਾਉਣ ਵਾਲੀ ਕੁੜੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

ਓਧਰ ਦੂਜੇ ਪਾਸੇ ਜਦੋਂ ਇਸ ਗੱਲ ਦੀ ਸੂਚਨਾ ਸ੍ਰੀ ਹਰਿਮੰਦਰ ਸਾਹਿਬ ਦੀ ਮੈਨੇਜਮੇਂਟ ਕਮੇਟੀ ਨੂੰ ਮਿਲੀ ਤਾਂ ਕਮੇਟੀ ਦਾ ਕਹਿਣਾ ਹੈ ਕਿ ਸੰਗਤਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ।ਸ੍ਰੀ ਦਰਬਾਰ ਸਾਹਿਬ ਵਿਖੇ ਟਿਕਟਾਕ ਵੀਡੀਓ ਬਣਾਉਣ ਵਾਲੀ ਲੜਕੀ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
-PTCNews