ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਭਲਕੇ, ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਤਸਵੀਰਾਂ)

Sri Harmandir Sahib

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਭਲਕੇ, ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਤਸਵੀਰਾਂ) ,ਸ੍ਰੀ ਅੰਮ੍ਰਿਤਸਰ ਸਾਹਿਬ: 31 ਅਗਸਤ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ੋਰਦਾਰ ਤਿਆਰੀਆਂ ਆਰੰਭੀਆਂ ਗਈਆਂ ਹਨ। ਇਸ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਸਮੂਹ ਗੁਰਦੁਆਰਾ ਸਾਹਿਬਾਨ ਦੀ ਫੁੱਲਾਂ ਨਾਲ ਅਤਿ ਸੁੰਦਰ ਸਜਾਵਟ ਕੀਤੀ ਜਾ ਰਹੀ ਹੈ।

Sri Harmandir Sahib 28 ਅਗਸਤ ਤੋਂ ਆਰੰਭ ਹੋਈ ਇਹ ਸੇਵਾ 30 ਅਗਸਤ ਸ਼ਾਮ ਤੱਕ ਮੁਕੰਮਲ ਕਰ ਲਈ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਫੁੱਲਾਂ ਦੀ ਇਸ ਸਜਾਵਟ ਲਈ 300 ਦੇ ਕਰੀਬ ਮਾਹਿਰ ਕਾਰੀਗਰ ਦਿੱਲੀ, ਕਲਕੱਤਾ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ ਵੱਖ ਸਥਾਨਾਂ ਤੋਂ ਆਏ ਹਨ ,ਜੋ 24 ਘੰਟੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬੁੰਗਾ, ਝੰਡਾ ਬੁੰਗਾ, ਦਰਸ਼ਨੀ ਡਿਓੜੀ, ਪਰਿਕਰਮਾ , ਚਾਰੋ ਪ੍ਰਵੇਸ਼ ਦੁਆਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਮੇਤ ਵੱਖ ਵੱਖ ਸਥਾਨਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਤਰਾਂ ਤਰਾਂ ਦੇ ਫੁੱਲਾਂ ਨਾਲ ਦਿਨ ਰਾਤ ਇਕ ਕਰਕੇ ਸਜਾ ਰਹੇ ਹਨ।

Sri Harmandir Sahib ਫੁੱਲਾਂ ਦੀ ਸਜਾਵਟ ਦੀ ਇਹ ਸੇਵਾ ਗੁਰੂ ਘਰ ਦੇ ਸੇਵਕ ਦਿੱਲੀ ਨਿਵਾਸੀ ਕਾਰੋਬਾਰੀ ਕੇ ਕੇ ਸ਼ਰਮਾ ਵਲੋਂ ਕਰਵਾਈ ਜਾ ਰਹੀ ਹੈ ਅਤੇ ਇਸ ਕੱਮ ਲਈ ਦੇਸ਼ ਦੇ ਅਲਗ ਅਲਗ ਸ਼ਹਿਰਾਂ ਤੋਂ ਇਲਾਵਾ ਬੈੰਕਾਕ, ਇੰਡੋਨੇਸ਼ੀਆ, ਹਾਲੈਂਡ ਅਤੇ ਨਿਊਜ਼ੀਲੈਂਡ ਸਮੇਤ ਵੱਖ ਵੱਖ ਦੇਸ਼ਾਂ ਤੋਂ 80 ਤੋਂ ਵੱਧ ਕਿਸਮ ਦੇ ਫੁੱਲ ਮੰਗਵਾਏ ਗਏ ਹਨ।

Sri Harmandir Sahib ਕਾਰੀਗਰਾਂ ਅਨੁਸਾਰ 12 ਟਰੱਕ ਫੁੱਲਾਂ ਤੇ ਸਜਾਵਟੀ ਸਮਾਨ ਦੇ ਇਥੇ ਪਹੁੰਚ ਚੁਕੇ ਹਨ ਅਤੇ ਕੁਝ ਖਾਸ ਕਿਸਮ ਦੇ ਵਿਦੇਸ਼ੀ ਫੁਲ ਹਵਾਈ ਜਹਾਜ ਰਾਹੀਂ ਲਿਆਂਦੇ ਗਏ ਹਨ।

Sri Harmandir Sahib ਫੁੱਲਾਂ ਨਾਲ ਸਜਾਏ ਜਾ ਰਹੇ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਸੰਗਤਾਂ ਡਾਢੀਆਂ ਖੁਸ਼ ਹੋ ਰਹੀਆਂ ਹਨ ਅਤੇ ਇਸ ਸਜਾਵਟ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰਿਆਂ ਚ ਕੈਦ ਕਰਦੀਆਂ ਨਜਰ ਆ ਰਹੀਆਂ ਹਨ।

Sri Harmandir Sahib ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ 31 ਅਗਸਤ ਨੂੰ ਸਵੇਰੇ ਇਤਿਹਾਸਿਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਨਾਲ ਸਵੇਰੇ 7 ਵਜੇ ਰਵਾਇਤੀ ਨਗਰ ਕੀਰਤਨ ਆਰੰਭ ਹੋਵੇਗਾ ਅਤੇ ਵੱਖ ਵੱਖ ਬਜਾਰਾਂ ਚੋ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸੰਪਨ ਹੋਵੇਗਾ।

amritsarਪ੍ਰਕਾਸ ਪੁਰਬ ਦੇ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅੱਟਲ ਰਾਏ ਵਿਖੇ ਸਵੇਰੇ 8.30 ਵਜੇ ਤੋਂ 12 ਵਜੇ ਤਕ ਪਵਿੱਤਰ ਜਲੌਅ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਜਾਣਗੇ।

asrਸ਼ਾਮ ਵੇਲੇ ਅਤਿ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜੀ ਵੀ ਕੀਤੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਅਲੌਕਿਕ ਨਗਰ ਕੀਰਤਨ ਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

-PTC News