Thu, Apr 18, 2024
Whatsapp

ਜਦੋਂ ਕਸਟਮ ਵਿਭਾਗ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ

Written by  Shanker Badra -- May 17th 2019 10:44 AM -- Updated: May 17th 2019 10:46 AM
ਜਦੋਂ ਕਸਟਮ ਵਿਭਾਗ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ

ਜਦੋਂ ਕਸਟਮ ਵਿਭਾਗ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ

ਜਦੋਂ ਕਸਟਮ ਵਿਭਾਗ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ:ਅੰਮ੍ਰਿਤਸਰ : ਸੋਨਾ ਸਮੱਗਲਰ ਵਿਦੇਸ਼ਾਂ 'ਚੋਂ ਪੰਜਾਬ ਸੋਨਾ ਲੈ ਕੇ ਆਉਣ ਲਈ ਹਰ ਹੱਥਕੰਡਾ ਵਰਤਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ।ਹੁਣ ਤੱਕ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਾਰ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਤੇ ਸੋਨਾ ਸਮੱਗਲਰਾਂ ਦੀ ਸਾਜ਼ਿਸ਼ ਨੂੰ ਕਸਟਮ ਵਿਭਾਗ ਦੀ ਟੀਮ ਨੇ ਨਾਕਾਮ ਕਰ ਦਿੱਤਾ ਹੈ। [caption id="attachment_296232" align="aligncenter" width="300"]Sri Guru Ram Dass Jee International Airport Amritsar Gold smuggler Arrested ਜਦੋਂ ਪੁਲਿਸ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ[/caption] ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੀ ਗੁੱਟ ਵਾਲੀ ਘੜੀ 'ਚੋਂ 300 ਗ੍ਰਾਮ ਸੋਨਾ ਬਰਾਮਦ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਤਸਕਰ ਨੇ ਸੋਨੇ ਨੂੰ ਗੁੱਟ 'ਤੇ ਲਾਉਣ ਵਾਲੀ ਘੜੀ ਦੇ ਅੰਦਰ ਇਸ ਤਰੀਕੇ ਨਾਲ ਫਿਟ ਕੀਤਾ ਗਿਆ ਸੀ ਕਿ ਕਿਸੇ ਨੂੰ ਸ਼ੱਕ ਵੀ ਨਗੀ ਹੋ ਰਿਹਾ ਸੀ ਅਤੇ ਘੜੀ ਆਮ ਘੜੀਆਂ ਦੀ ਤਰ੍ਹਾਂ ਲੱਗਦੀ ਸੀ। [caption id="attachment_296233" align="aligncenter" width="288"]Sri Guru Ram Dass Jee International Airport Amritsar Gold smuggler Arrested ਜਦੋਂ ਪੁਲਿਸ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡੇਰਾਬੱਸੀ ‘ਚ ਕਾਂਗਰਸੀ ਆਗੂ ‘ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਭਾਰਤ 'ਚ ਸੋਨਾ ਸਮੱਗਲਿੰਗ ਕਰਨ ਵਾਲੇ ਇੰਟਰਨੈਸ਼ਨਲ ਗੈਂਗ ਨੇ ਇਸ ਵਾਰ ਸੋਨੇ ਦੀ ਸਮੱਗਲਿੰਗ ਕਰਨ ਲਈ ਇਹ ਨਵਾਂ ਤਰੀਕਾ ਲੱਭਿਆ ਸੀ ਪਰ ਕਸਟਮ ਟੀਮ ਨੇ ਇਸ ਨੂੰ ਫੇਲ ਦਿੱਤਾ।ਇਸ ਤੋਂ ਪਹਿਲਾਂ ਇੱਕ ਔਰਤ ਬ੍ਰਾਅ 'ਚ ਡੇਢ ਕਿਲੋ ਸੋਨਾ ਲੁਕੋ ਕੇ ਲਿਆਈ ਸੀ ਪਰ ਕਸਟਮ ਵਿਭਾਗ ਦੀ ਟੀਮ ਨੇ ਔਰਤ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...