ਸ੍ਰੀ ਹਰਿਮੰਦਰ ਸਾਹਿਬ ‘ਚ TikTok ਬਣਾਉਣ ‘ਤੇ ਲੱਗੀ ਪਾਬੰਦੀ, ਥਾਂ-ਥਾਂ ‘ਤੇ ਲਗਾਏ ਗਏ ਬੋਰਡ

Sri Harmandir Sahib (Golden Temple) Amritsar Ban on TikTok , Sri Darbar Sahib SGPC Boards
ਸ੍ਰੀ ਹਰਿਮੰਦਰ ਸਾਹਿਬ 'ਚ TikTok ਬਣਾਉਣ 'ਤੇ ਲੱਗੀ ਪਾਬੰਦੀ,ਥਾਂ-ਥਾਂ 'ਤੇਲਗਾਏ ਗਏ ਬੋਰਡ 

ਸ੍ਰੀ ਹਰਿਮੰਦਰ ਸਾਹਿਬ ‘ਚ TikTok ਬਣਾਉਣ ‘ਤੇ ਲੱਗੀ ਪਾਬੰਦੀ, ਥਾਂ-ਥਾਂ ‘ਤੇ ਲਗਾਏ ਗਏ ਬੋਰਡ:ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ‘ਚ ਟਿਕਟੋਕ ਬਣਾਉਣ ਵਾਲਿਆਂ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖ਼ਤ ਮੂਡ ਵਿੱਚ ਦਿਖਾਈ ਦੇ ਰਹੀ ਹੈ ਅਤੇ ਟਿਕਟੋਕ ਬਣਾਉਣ ਵਾਲਿਆਂ ਖਿਲਾਫ਼ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਜਾਣਬੁੱਝ ਕੇ ਅਸ਼ਲੀਲ ਗੀਤਾਂ ਦੀ ਟਿਕਟੋਕ ਵੀਡੀਓ ਬਣਾਉਣੀ ਪਾਵਨ ਆਸਥਾਨ ਦੀ ਮਰਯਾਦਾ ਦੇ ਉਲਟ ਹੈ। ਜਦੋਂ ਕੋਈ ਅਜਿਹਾ ਕਰਦਾ ਹੈ ਤਾਂ ਸੰਗਤ ਦੀ ਸ਼ਰਧਾ-ਭਾਵਨਾ ਨੂੰ ਸੱਟ ਵੱਜਦੀ ਹੈ।

Sri Harmandir Sahib (Golden Temple) Amritsar Ban on TikTok , Sri Darbar Sahib SGPC Boards
ਸ੍ਰੀ ਹਰਿਮੰਦਰ ਸਾਹਿਬ ‘ਚ TikTok ਬਣਾਉਣ ‘ਤੇ ਲੱਗੀ ਪਾਬੰਦੀ,ਥਾਂ-ਥਾਂ ‘ਤੇਲਗਾਏ ਗਏ ਬੋਰਡ

ਇਸ ਦੇ ਲਈ ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਟਿਕਟੋਕ ‘ਤੇ ਪਾਬੰਦੀ ਸਬੰਧੀ ਥਾਂ-ਥਾਂ ‘ਤੇਬੋਰਡਲਗਾਏ ਗਏ ਹਨ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ। ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਸ਼ੇਸ਼ ਧਿਆਨ ਰੱਖੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਟਿਕਟੋਕ ਬਣਾਉਣ ਵਾਲਿਆਂ ਸਬੰਧੀ ਤੁਰੰਤ ਸੇਵਾਦਾਰਾਂ ਨੂੰ ਸੂਚਿਤ ਕੀਤਾ ਜਾਵੇਗਾ।

Sri Harmandir Sahib (Golden Temple) Amritsar Ban on TikTok , Sri Darbar Sahib SGPC Boards
ਸ੍ਰੀ ਹਰਿਮੰਦਰ ਸਾਹਿਬ ‘ਚ TikTok ਬਣਾਉਣ ‘ਤੇ ਲੱਗੀ ਪਾਬੰਦੀ,ਥਾਂ-ਥਾਂ ‘ਤੇਲਗਾਏ ਗਏ ਬੋਰਡ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ  ਟਿਕਟੋਕਵੀਡੀਓਜ਼ ਬਣਾਉਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਵੇਖਦੇ ਹੋਏ ਐੱਸਜੀਪੀਸੀ ਨੂੰ ਸਖ਼ਤ ਕਦਮ ਉਠਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਅਜਿਹੀਆਂ ਘਟਨਾਵਾਂ ਦੇ ਬਾਅਦ ਮੋਬਾਈਲ ਫ਼ੋਨ ‘ਤੇ ਪਾਬੰਦੀ ਲਾਉਣ ‘ਤੇ ਵਿਚਾਰ ਕਰਨਾ ਹੋਵੇਗਾ।

Sri Harmandir Sahib (Golden Temple) Amritsar Ban on TikTok , Sri Darbar Sahib SGPC Boards
ਸ੍ਰੀ ਹਰਿਮੰਦਰ ਸਾਹਿਬ ‘ਚ TikTok ਬਣਾਉਣ ‘ਤੇ ਲੱਗੀ ਪਾਬੰਦੀ,ਥਾਂ-ਥਾਂ ‘ਤੇਲਗਾਏ ਗਏ ਬੋਰਡ

ਦੱਸ ਦੇਈਏ ਕਿ ਪਿਛਲੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਲੜਕੀਆਂ ਵੱਲੋਂ ਟਿਕਟੋਕ ’ਤੇ ਵੀਡੀਓ ਬਣਾ ਕੇ ਸੋਸ਼ਲ ਮੀਡਿਆ ‘ਤੇ ਅਪਲੋਡ ਕੀਤੀ ਗਈ ਸੀ। ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਸੀ। ਇਸ ਵਿੱਚ ਤਿੰਨ ਲੜਕੀਆਂ ਨਜ਼ਰ ਆ ਰਹੀਆਂ ਹਨ ਅਤੇ ਅਸ਼ਲੀਲ ਗੀਤ ਚਲਦਾ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
-PTCNews