Tue, Apr 23, 2024
Whatsapp

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਨਵੀਂ ਪਹਿਲ, ਹੁਣ ਵਰਤੀ ਜਾਵੇਗੀ ਸੀ.ਐੱਨ.ਜੀ

Written by  Joshi -- October 10th 2018 07:58 AM
ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਨਵੀਂ ਪਹਿਲ, ਹੁਣ ਵਰਤੀ ਜਾਵੇਗੀ ਸੀ.ਐੱਨ.ਜੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਨਵੀਂ ਪਹਿਲ, ਹੁਣ ਵਰਤੀ ਜਾਵੇਗੀ ਸੀ.ਐੱਨ.ਜੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਨਵੀਂ ਪਹਿਲ, ਹੁਣ ਵਰਤੀ ਜਾਵੇਗੀ ਸੀ.ਐੱਨ.ਜੀ ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ। ਜਿਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਲਈ ਵੱਡੀ ਮਾਤਰਾ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ।ਜਿੱਥੇ ਸਾਰੇ ਧਰਮਾਂ ਦੇ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ, 'ਤੇ ਸ਼ਰਧਾ ਭਾਵਨਾ ਨਾਲ ਇੱਥੇ ਸੇਵਾ ਵੀ ਨਿਭਾਉਂਦੇ ਹਨ। ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਇੱਕ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ, ਜਿੱਥੇ ਪਹਿਲਾ ਸੇਵਾਦਾਰਾਂ ਵੱਲੋਂ ਲੰਗਰ ਪਕਾਉਣ ਲਈ ਐੱਲ.ਪੀ.ਜੀ.ਗੈਸ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਦੌਰਾਨ ਰੋਜ਼ਾਨਾ ਕਰੀਬ 90 ਤੋਂ 100 ਸਲੰਡਰ ਵਰਤੇ ਜਾਂਦੇ ਹਨ,ਪਰ ਤਿਉਹਾਰਾਂ ਦੇ ਦਿਨਾਂ 'ਚ ਇਹ ਗਿਣਤੀ ਦੋ ਤੋਂ ਤਿੰਨ ਗੁਣਾ ਵੱਧ ਜਾਂਦੀ ਹੈ। ਹੋਰ ਪੜ੍ਹੋ:ਜਥੇਦਾਰ ਵਡਾਲਾ ਨੂੰ ਸ਼ਰਧਾਂਜਲੀ ਵਜੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਅੱਧਾ ਦਿਨ ਰਹੇ ਬੰਦ ਪਰ ਹੁਣ ਐੱਲ.ਪੀ.ਜੀ. ਦੇ ਬਜਾਏ ਸੀ.ਐੱਨ.ਜੀ ਗੈਸ ਵਰਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਕਰੀਬ ਇੱਕ ਸਾਲ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਜਰਾਤ ਪੈਟਰੋਲੀਅਮ ਕਾਰਪੋਰੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਦੱਸਣਯੋਗ ਹੈ ਕਿ ਐੱਲ.ਪੀ.ਜੀ.ਦੀਆਂ ਕੀਮਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਨਿਵੇਕਲੀ ਪਹਿਲ ਕੀਤੀ ਗਈ ਹੈ। ਸੂਤਰਾਂ ਮੁਤਾਬਕ ਇਸ ਸੁਵਿਧਾ ਲਈ ਗੁਜਰਾਤ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੱਕ ਲੰਬੀ ਪਾਈਪ ਲਾਈਨ ਵਿਛਾਈ ਜਾਵੇਗੀ। —PTC News


Top News view more...

Latest News view more...