ਮੁੱਖ ਖਬਰਾਂ

ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਨਜ਼ਾਇਜ ਹੋਟਲਾਂ ਨੂੰ ਸੀਲ ਕਰਨ ਪੁੱਜੀ ਨਗਰ ਨਿਗਮ ਦੀ ਟੀਮ ,ਲੋਕਾਂ ਨੇ ਕੀਤਾ ਵਿਰੋਧ

By Shanker Badra -- July 24, 2019 10:07 am -- Updated:Feb 15, 2021

ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਨਜ਼ਾਇਜ ਹੋਟਲਾਂ ਨੂੰ ਸੀਲ ਕਰਨ ਪੁੱਜੀ ਨਗਰ ਨਿਗਮ ਦੀ ਟੀਮ ,ਲੋਕਾਂ ਨੇ ਕੀਤਾ ਵਿਰੋਧ:ਅੰਮ੍ਰਿਤਸਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਦੀ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਨਜ਼ਾਇਜ ਹੋਟਲਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Sri Harmandir Sahib Near Illegal hotels seal Municipal corporation team
ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਨਜ਼ਾਇਜ ਹੋਟਲਾਂ ਨੂੰ ਸੀਲ ਕਰਨ ਪੁੱਜੀ ਨਗਰ ਨਿਗਮ ਦੀ ਟੀਮ ,ਲੋਕਾਂ ਨੇ ਕੀਤਾ ਵਿਰੋਧ

ਇਸ ਦੇ ਲਈ ਅੱਜ ਸਵੇਰੇ ਨਗਰ ਨਿਗਮ ਦੀ ਟੀਮ ਪੁਲਿਸ ਨੂੰ ਨਾਲ ਲੈ ਕੇ ਨਜ਼ਾਇਜ ਹੋਟਲਾਂ 'ਤੇ ਕਾਰਵਾਈ ਕਰਨ ਪਹੁੰਚੀ ਤਾਂ ਹੋਟਲਾਂ ਵਾਲਿਆਂ ਨੇ ਇਕੱਠੇ ਹੋ ਕੇ ਧਰਨਾ ਦਿੰਦੇ ਹੋਏ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਇੱਕ ਹੋਟਲ ਨੂੰ ਸੀਲ ਕਰ ਦਿੱਤਾ।

Sri Harmandir Sahib Near Illegal hotels seal Municipal corporation team
ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਨਜ਼ਾਇਜ ਹੋਟਲਾਂ ਨੂੰ ਸੀਲ ਕਰਨ ਪੁੱਜੀ ਨਗਰ ਨਿਗਮ ਦੀ ਟੀਮ ,ਲੋਕਾਂ ਨੇ ਕੀਤਾ ਵਿਰੋਧ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ : ਵਿਜੀਲੈਂਸ ਬਿਊਰੋ ਨੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਇਸ ਦੌਰਾਨ ਇੱਕ ਹੋਟਲ ਮਾਲਕ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ।ਇਸ ਦੌਰਾਨ ਓਥੇ ਹੋਟਲਾਂ ਵਾਲਿਆਂ ਤੇ ਨਿਗਮ ਟੀਮ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
-PTCNews

  • Share