ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲਾ ਗੈਂਗ ਚੜਿਆ ਪੁਲਿਸ ਅੜਿੱਕੇ

By Shanker Badra - May 07, 2019 5:05 pm

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲਾ ਗੈਂਗ ਚੜਿਆ ਪੁਲਿਸ ਅੜਿੱਕੇ:ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲੇ ਗੈਂਗ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।ਇਹ ਗੈਂਗ ਸ੍ਰੀ ਹਰਿਮੰਦਰ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਪਰਸ ਚੋਰੀ ਕਰਦਾ ਸੀ।

Sri Harmandir Sahib Visiting Sangat for Darshan Robber gang Arrested ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲਾ ਗੈਂਗ ਚੜਿਆ ਪੁਲਿਸ ਅੜਿੱਕੇ

ਜਾਣਕਾਰੀ ਅਨੁਸਾਰ ਤਰਨਾਤਰਨ ਜ਼ਿਲੇ ਦੇ ਮਾਨੋਚਾਹਲ ਪਿੰਡ ਦਾ ਸ਼ੇਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਆਇਆ ਹੈ।ਇਸ ਦੌਰਾਨ ਗੈਂਗ ਦੇ ਦੋ ਨੌਜਵਾਨ ਓਥੇ ਹੱਥ ਜੋੜੇ ਕੇ ਨਾਲ -ਨਾਲ ਜਾ ਰਹੇ ਸਨ ਅਤੇ ਮੱਥਾ ਟੇਕਣ ਆਏ ਸ਼ੇਰ ਸਿੰਘ ਦੀ ਜੇਬ ਕੱਟ ਕੇ ਫ਼ਰਾਰ ਹੋ ਗਏ।ਇਸ ਤੋਂ ਬਾਅਦ ਸ਼ੇਰ ਸਿੰਘ ਨੇ ਉਨ੍ਹਾਂ ਦਾ ਪਿੱਛਾ ਕਰਕੇ ਫੜ ਲਿਆ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।ਜਦੋਂ ਪੁਲਿਸ ਨੇ ਦੋਵੇਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਸ਼ੇਰ ਸਿੰਘ ਦਾ ਪਰਸ ਮਿਲ ਗਿਆ।

Sri Harmandir Sahib Visiting Sangat for Darshan Robber gang Arrested ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲਾ ਗੈਂਗ ਚੜਿਆ ਪੁਲਿਸ ਅੜਿੱਕੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੇ ਲੋਕਾਂ ਨੂੰ NDA ਦੇ ਹੱਕ ਵਿਚ ਵੋਟ ਪਾਉਣ ਦੀ ਕੀਤੀ ਅਪੀਲ

ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਲਖਬੀਰ ਸਿੰਘ ਉਰਫ ਲੱਕੀ ਨਵਾਂਸ਼ਹਿਰ ਅਤੇ ਬਲਦੇਵ ਸਿੰਘ ਉਰਫ ਦੇਸਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।ਇਹ ਦੋਵੇਂ ਬੇਰੋਜ਼ਗਾਰ ਹਨ।ਇਹ ਦੋਵੇਂ ਲੱਕੀ ਗੈਂਗ' ਬਣਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਦੇ ਸਨ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'

adv-img
adv-img