ਆਖਰ ਕਿਉਂ ਪਾਣੀ ਵਾਲੀਆਂ ਬੋਤਲਾਂ ‘ਤੇ ਛਾਪੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ

Sri Harmindir Sahib picture Water bottles

ਆਖਰ ਕਿਉਂ ਪਾਣੀ ਵਾਲੀਆਂ ਬੋਤਲਾਂ ‘ਤੇ ਛਾਪੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ:ਇੱਕ ਸ਼ਤਾਬਦੀ ਟਰੇਨ ‘ਚ ਪਾਣੀ ਵਾਲੀਆਂ ਬੋਤਲਾਂ ਵਿੱਕ ਰਹੀਆਂ ਸਨ ,ਜਿਨ੍ਹਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਹੋਈ ਸੀ।ਜਿਸ ਦੇ ਨਾਲ ਸਿੱਖ ਭਾਵਨਾਵਾਂ ਦੀ ਮੁੜ ਬੇਕਦਰੀ ਹੋਈ ਹੈ।

ਦੱਸ ਦੇਈਏ ਕਿ ਇੱਕ ਸਰਕਾਰੀ ਕੰਪਨੀ ਦੀ ਮਸ਼ਹੂਰੀ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਛਾਪੀ ਗਈ ਹੈ ,ਜੋ ਸਰਾਸਰ ਗਲਤ ਹੈ।ਪਾਣੀ ਵਾਲੀਆਂ ਬੋਤਲਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਛਾਪਣ ਨਾਲ ਸਿੱਖਾਂ ‘ਚ ਰੋਸ ਪਾਇਆ ਜਾ ਰਿਹਾ ਹੈ।

ਇਸ ਦੌਰਾਨ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪਾਣੀ ਵਾਲੀਆਂ ਬੋਤਲਾਂ ‘ਤੇ ਛਾਪੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਅਤੇ ਕੰਪਨੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
-PTCNews