Thu, Dec 12, 2024
Whatsapp

Sri Lanka Emergency: ਸ਼੍ਰੀਲੰਕਾ 'ਚ ਲੱਗੀ ਐਮਰਜੈਂਸੀ, ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰਪਤੀ ਨੇ ਕੀਤਾ ਐਲਾਨ

Reported by:  PTC News Desk  Edited by:  Riya Bawa -- April 02nd 2022 08:48 AM
Sri Lanka Emergency: ਸ਼੍ਰੀਲੰਕਾ 'ਚ ਲੱਗੀ ਐਮਰਜੈਂਸੀ, ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰਪਤੀ ਨੇ ਕੀਤਾ ਐਲਾਨ

Sri Lanka Emergency: ਸ਼੍ਰੀਲੰਕਾ 'ਚ ਲੱਗੀ ਐਮਰਜੈਂਸੀ, ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰਪਤੀ ਨੇ ਕੀਤਾ ਐਲਾਨ

Sri Lanka Emergency: ਸ਼੍ਰੀਲੰਕਾ 'ਚ ਚੱਲ ਰਹੇ ਆਰਥਿਕ ਸੰਕਟ ਕਾਰਨ ਲੋਕ ਸੜਕਾਂ 'ਤੇ ਆ ਗਏ ਹਨ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਇੱਕ ਗਜ਼ਟ ਜਾਰੀ ਕਰਕੇ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸਥਾਨਕ ਮੀਡੀਆ ਮੁਤਾਬਕ ਦੇਸ਼ 'ਚ ਮੌਜੂਦਾ ਸਥਿਤੀ, ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਅਤੇ ਭਾਈਚਾਰੇ ਦੇ ਜੀਵਨ ਲਈ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੇ ਰੱਖ-ਰਖਾਅ ਨੂੰ ਧਿਆਨ 'ਚ ਰੱਖਦੇ ਹੋਏ ਐਮਰਜੈਂਸੀ ਦੀ ਸਥਿਤੀ ਲਾਗੂ ਕੀਤੀ ਗਈ ਹੈ। ਰਾਸ਼ਟਰਪਤੀ ਨੇ ਗਜ਼ਟ ਜਾਰੀ ਕਰਕੇ ਐਮਰਜੈਂਸੀ ਲਾਗੂ ਕਰ ਦਿੱਤੀ ਹੈ। Sri Lanka Emergency: ਸ਼੍ਰੀਲੰਕਾ 'ਚ ਲੱਗੀ ਐਮਰਜੈਂਸੀ, ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰਪਤੀ ਨੇ ਕੀਤਾ ਐਲਾਨ ਇਸ ਤੋਂ ਇਲਾਵਾ ਸ੍ਰੀਲੰਕਾ ਦੇ ਪੱਛਮੀ ਸੂਬੇ 'ਚ ਛੇ ਘੰਟੇ ਦਾ ਪੁਲਿਸ ਕਰਫਿਊ ਲਗਾਇਆ ਗਿਆ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਸੂਬੇ 'ਚ ਪੁਲਸ ਕਰਫਿਊ 2 ਅਪ੍ਰੈਲ (ਅੱਜ) ਦੀ ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਈ ਪ੍ਰਦਰਸ਼ਨਕਾਰੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ।  ਸ਼੍ਰੀਲੰਕਾ 'ਚ ਲੱਗੀ ਐਮਰਜੈਂਸੀ, ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰਪਤੀ ਨੇ ਕੀਤਾ ਐਲਾਨ ਇਸ ਦੌਰਾਨ ਰਾਸ਼ਟਰਪਤੀ ਰਾਜਪਕਸ਼ੇ ਦੀ ਮਿਰੀਹਾਨਾ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਹਿੰਸਕ ਪ੍ਰਦਰਸ਼ਨ 'ਚ ਪੱਤਰਕਾਰਾਂ ਸਮੇਤ ਘੱਟੋ-ਘੱਟ 50 ਲੋਕ ਜ਼ਖਮੀ ਹੋ ਗਏ। ਦੱਸ ਦੇਈਏ ਕਿ ਸ਼੍ਰੀਲੰਕਾ ਵੀ ਇਸ ਸਮੇਂ ਬੇਮਿਸਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਮੁੱਖ ਆਧਾਰ ਸੈਰ-ਸਪਾਟਾ ਖੇਤਰ ਹੈ, ਜੋ ਕਿ ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।  ਸ਼੍ਰੀਲੰਕਾ 'ਚ ਲੱਗੀ ਐਮਰਜੈਂਸੀ, ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰਪਤੀ ਨੇ ਕੀਤਾ ਐਲਾਨ ਇਹ ਵੀ ਪੜ੍ਹੋ: Petrol Diesel Price: ਅੱਜ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਕੀ ਹਨ ਨਵੀਆਂ ਕੀਮਤਾਂ ਸ੍ਰੀਲੰਕਾ, 20 ਮਿਲੀਅਨ ਦੀ ਆਬਾਦੀ ਵਾਲਾ ਇੱਕ ਟਾਪੂ ਦੇਸ਼, ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੀ ਮੰਦੀ ਦੀ ਲਪੇਟ ਵਿੱਚ ਹੈ। ਅਤਿ ਜ਼ਰੂਰੀ ਵਸਤੂਆਂ ਦੀ ਦਰਾਮਦ ਦਾ ਭੁਗਤਾਨ ਕਰਨ ਲਈ ਵੀ ਵਿਦੇਸ਼ੀ ਮੁਦਰਾ ਦੀ ਕਮੀ ਹੋ ਗਈ ਹੈ। ਸਥਿਤੀ ਇੰਨੀ ਖਰਾਬ ਹੈ ਕਿ ਵੀਰਵਾਰ ਨੂੰ ਦੇਸ਼ ਭਰ 'ਚ ਬੱਸਾਂ ਅਤੇ ਵਪਾਰਕ ਵਾਹਨਾਂ ਦਾ ਮੁੱਖ ਈਂਧਨ ਡੀਜ਼ਲ ਕਿਤੇ ਵੀ ਉਪਲਬਧ ਨਹੀਂ ਸੀ। ਸ਼੍ਰੀਲੰਕਾ ਵੀ ਇਸ ਸਮੇਂ ਵਿਦੇਸ਼ੀ ਮੁਦਰਾ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਭੋਜਨ, ਈਂਧਨ, ਬਿਜਲੀ ਅਤੇ ਗੈਸ ਦੀ ਕਮੀ ਹੋ ਗਈ ਹੈ ਅਤੇ ਆਰਥਿਕ ਸਹਾਇਤਾ ਲਈ ਮਿੱਤਰ ਦੇਸ਼ਾਂ ਤੋਂ ਮਦਦ ਮੰਗੀ ਜਾ ਰਹੀ ਹੈ। ਸ਼੍ਰੀਲੰਕਾ ਵਿੱਚ ਦਿਨ ਵਿੱਚ ਘੱਟੋ-ਘੱਟ 10 ਘੰਟੇ ਬਿਜਲੀ ਕੱਟ ਲੱਗਦੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਕਰੰਸੀ 'ਚ ਵੀ ਗਿਰਾਵਟ ਆਈ ਹੈ। -PTC News


Top News view more...

Latest News view more...

PTC NETWORK