ਸ਼੍ਰੀਲੰਕਾ ਪਹੁੰਚੇ PM ਮੋਦੀ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

ਸ਼੍ਰੀਲੰਕਾ ਪਹੁੰਚੇ PM ਮੋਦੀ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ,ਕੋਲੰਬੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਵਿਦੇਸ਼ ਦੌਰੇ ‘ਤੇ ਹਨ। ਬੀਤੇ ਦਿਨ ਉਹ ਮਾਲਦੀਵ ਪੁਜੇ, ਜਿਸ ਤੋਂ ਬਾਅਦ ਅੱਜ ਉਹ ਸ਼੍ਰੀਲੰਕਾ ਦਾ ਦੌਰਾ ਕਰ ਰਹੇ ਹਨ। ਇਹ ਪੀ.ਐੱਮ. ਮੋਦੀ ਦੇ ਦੋ ਦਿਨੀਂ ਵਿਦੇਸ਼ੀ ਦੌਰੇ ਦਾ ਆਖਰੀ ਦਿਨ ਹੈ।

ਇਸ ਯਾਤਰਾ ਦੌਰਾਨ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਅੱਤਵਾਦ, ਨਿਵੇਸ਼ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। ਮੋਦੀ ਸਵੇਰੇ 11 ਵਜੇ ਕੋਲੰਬੋ ਦੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ।


ਹੋਰ ਪੜ੍ਹੋ:ਮੋਦੀ ਸਰਕਾਰ : ਜਾਣੋ, ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ

ਪ੍ਰਧਾਨ ਮੰਤਰੀ ਮੋਦੀ ਅੱਜ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੇ ਨਾਲ ਬੈਠਕ ਕਰਨਗੇ। ਉਸ ਤੋਂ ਬੈੱਡ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪੀ.ਐੱਮ. ਨਾਲ ਦੁਪਹਿਰ ਦਾ ਭੋਜਨ ਕਰਨਗੇ। ਦੁਪਹਿਰ 1:35 ‘ਤੇ ਮੋਦੀ ਸ਼੍ਰੀਲੰਕਾ ਦੇ ਵਿਰੋਧੀ ਧਿਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

-PTC News