ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਰੂਬੀ ਬਰਾੜ ਨੇ ਗੱਡੇ ਜਿੱਤ ਦੇ ਝੰਡੇ, ਕੈਨੇਡਾ ‘ਚ ਬਣਿਆ ਵਿਧਾਇਕ

MLA

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਰੂਬੀ ਬਰਾੜ ਨੇ ਗੱਡੇ ਜਿੱਤ ਦੇ ਝੰਡੇ, ਕੈਨੇਡਾ ‘ਚ ਬਣਿਆ ਵਿਧਾਇਕ,ਸ੍ਰੀ ਮੁਕਤਸਰ ਸਾਹਿਬ: ਕਹਿੰਦੇ ਹਨ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜੀ ਨਾਲ ਸਬੰਧ ਰੱਖਣ ਵਾਲੇ ਦਿਲਜੀਤਪਾਲ ਸਿੰਘ ਰੂਬੀ ਬਰਾੜ ਨੇ।

MLAਜਿਸ ਨੂੰ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈੱਗ ਸ਼ਹਿਰ ‘ਚ ਪੈਂਦੇ ਵਿਧਾਨ ਸਭਾ ਹਲਕੇ ਬਰੋਜ ਤੋਂ ਵਿਧਾਇਕ ਚੁਣਿਆ ਗਿਆ।

ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਘਰ ‘ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਮਾਸਟਰ ਮੰਗਲ ਸਿੰਘ ਬਰਾੜ ਦਾ ਸਪੁੱਤਰ ਦਿਲਜੀਤਪਾਲ ਸਿੰਘ ਬਰਾੜ 10 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਵਿਧਾਨ ਸਭਾ ਚੋਣਾਂ ‘ਚ ਐੱਨ. ਡੀ. ਪੀ. ਵਲੋਂ ਉਸ ਨੂੰ ਮੈਨੀਟੋਬਾ ਸੂਬੇ ਦੇ ਵਿਨੀਪੈੱਗ ਸ਼ਹਿਰ ‘ਚ ਪੈਂਦੇ ਵਿਧਾਨ ਸਭਾ ਹਲਕੇ ਬਰੋਜ ਤੋਂ ਉਮੀਦਵਾਰ ਐਲਾਨਿਆ ਗਿਆ ਸੀ।

MLAਇਸ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਲੋਕ ਵਧਾਈਆਂ ਦੇ ਰਹੇ ਹਨ।

-PTC News