ਸ੍ਰੀ ਮੁਕਤਸਰ ਸਾਹਿਬ: ਘਰ ‘ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ

mks
ਸ੍ਰੀ ਮੁਕਤਸਰ ਸਾਹਿਬ: ਘਰ 'ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ

ਸ੍ਰੀ ਮੁਕਤਸਰ ਸਾਹਿਬ: ਘਰ ‘ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ, ਇਥੇ ਦਿਨ ਦਿਹਾੜੇ ਇਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ‘ਚ ਦਾਖਲ ਹੋ ਕੇ ਕੁੜੀ ‘ਤੇ ਹਮਲਾ ਕਰ ਦਿੱਤਾ ਗਿਆ।

mks
ਸ੍ਰੀ ਮੁਕਤਸਰ ਸਾਹਿਬ: ਘਰ ‘ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਮੁੰਡੇ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਕਾਰਨ ਕੁੜੀ ਦੀਆਂ ਦੋਵੇਂ ਬਾਹਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ ਹਨ।

ਹੋਰ ਪੜ੍ਹੋ:ਸ੍ਰੀ ਮੁਕਤਸਰ ਸਾਹਿਬ ‘ਚ ਪੰਪ ਮੈਨੇਜਰ ਨਾਲ ਦਿਨ-ਦਿਹਾੜੇ ਵਾਪਰੀ ਇਹ ਵੱਡੀ ਘਟਨਾ

ਇਸ ਹਮਲੇ ਵਿਚ ਕੁੜੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਪਹਿਲਾਂ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।

mks
ਸ੍ਰੀ ਮੁਕਤਸਰ ਸਾਹਿਬ: ਘਰ ‘ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ

ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News