Tue, Apr 23, 2024
Whatsapp

ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ

Written by  Jashan A -- December 30th 2019 01:02 PM -- Updated: December 30th 2019 06:01 PM
ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ

ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ

ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ,ਸ੍ਰੀ ਮੁਕਤਸਰ ਸਾਹਿਬ : ਜੇਕਰ ਤੁਸੀ ਆਪਣੀ ਮਿਹਨਤ ਅਤੇ ਸੌਂਕ ਨੂੰ ਇਕੱਠਿਆਂ ਕਰ ਲਓ ਤਾਂ ਲੋਕਾਂ ਲਈ ਉਦਾਹਰਣ ਬਣ ਸਕਦੇ ਹੋਂ ਕੁਝ ਅਜਿਹੀ ਹੀ ਉਦਾਹਰਣ ਪੇਸ਼ ਕਰ ਰਿਹਾ ਸ੍ਰੀ ਮੁਕਤਸਰ ਸਾਹਿਬ ਵਾਸੀ ਗੁਰਜਿੰਦਰ ਸਿੰਘ, ਪੇਸ਼ੇ ਵਜੋਂ ਖੇਤੀਬਾੜੀ ਕਰ ਰਿਹਾ ਗੁਰਜਿੰਦਰ 3 ਸਾਲ ਵਿਦੇਸ਼ ਵਿਚ ਪੜ੍ਹਾਈ ਕਰਕੇ ਵਾਪਿਸ ਪਰਤਿਆ ਤਾਂ ਉਸਨੂੰ ਇੰਝ ਲੱਗਾ ਕਿ ਉਸਦੇ ਘਰ ਅਤੇ ਆਲੇ ਦੁਆਲੇ ਵਿਚ ਸਭ ਤੋਂ ਵੱਡੀ ਸਮੱਸਿਆ ਘਰ ਦੀ ਰਸੋਈ ਅਤੇ ਆਸੇ ਪਾਸੇ ਤੋਂ ਪੈਦਾ ਹੋਣ ਵਾਲਾ ਕੂੜਾ ਹੈ। Sri Mukatsar Sahib ਘਰ ਦੇ ਨੇੜੇ ਹੀ ਪਏ ਦੋ ਕਨਾਲ ਦਾ ਪਲਾਂਟ ਜ਼ੋ ਕਿ ਗਲੀ ਨਾਲੋਂ ਕਰੀਬ 5 ਫੁੱਟ ਨੀਵਾ ਸੀ ਉਸ ਨੂੰ ਪਹਿਲਾ ਉਸ ਨੇ ਕੂੜੇ ਪ੍ਰਬੰਧਨ ਲਈ ਚੁਣਿਆ ਅਤੇ ਜਿੰਨ੍ਹਾ ਕੂੜਾ ਬਚਦਾ ਉਸ ਨਾਲ ਉਸ ਪਲਾਟ ਵਿਚ ਭਰਤ ਪਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਤਕ ਉਸਨੇ ਕੁਝ ਮਿਊਸਪਲ ਕੌਂਸਲ ਦੇ ਸਫਾਈ ਸੇਵਕਾਂ ਨੂੰ ਵੀ ਰਸੋਈ ਵਾਲਾ ਕੂੜਾ ਪਲਾਟ 'ਚ ਸੁੱਟਣ ਲਈ ਕਿਹਾ ਅਤੇ ਫਿਰ ਕੂੜੇ ਦੇ ਉਪਰ ਥੋੜੀ ਮਿੱਟੀ ਪਾ ਕੇ ਉਸਨੇ ਇੱਥੇ ਵੱਖ ਵੱਖ ਸਬਜ਼ੀਆਂ ਅਤੇ ਫਲਾਂ ਦੇ ਬੂਟੇ ਲਾਏ। ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਘਰ 'ਚ ਵੜ ਕੇ ਨੌਜਵਾਨ ਨੇ ਕੀਤੀ ਕੁੜੀ ਦੀ ਵੱਢ-ਟੁੱਕ, ਹਾਲਤ ਗੰਭੀਰ ਹੁਣ ਉਸਨੇ ਇਸ ਪਲਾਟ ਵਿਚ ਦੋ ਵੱਡੇ ਕੂੜੇ ਦੀ ਸਟੋਰਜ਼ ਲਈ ਖੁਰਲੀਆਂ ਬਣਾਈਆਂ ਅਤੇ ਆਸ ਪਾਸ ਦੇ ਘਰਾਂ ਨੂੰ ਕਹਿ ਦਿੱਤਾ ਕਿ ਰਸੋਈ ਅਤੇ ਖਾਣ ਪੀਣ ਵਾਲੀਆਂ ਵਸਤਾਂ ਦਾ ਹੋਰ ਕੂੜਾ ਉਹ ਇਹਨਾਂ ਖੁਰਲੀਆਂ ਵਿਚ ਸੁੱਟ ਜਾਣ ਅਤੇ ਪਲਾਟ ਵਿਚ ਲੱਗੀਆਂ ਸਬਜ਼ੀਆਂ ਜ਼ੋ ਕਿ ਜੈਵਿਕ ਖਾਦ ਨਾਂਲ ਤਿਆਰ ਹਨ ਤੋਂ ਆਪਣੀ ਮਨ ਭਾਉਂਦੀ ਸਬਜੀ ਲੈ ਜਾਣ। Sri Mukatsar Sahib ਗੁਰਜਿੰਦਰ ਦਾ ਕਹਿਣਾ ਹੈ ਕਿ ਗਲੀ ਦੇ ਲੋਕਾਂ ਨੇ ਉਸਦਾ ਸਾਥ ਦਿੱਤਾ ਅਤੇ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਜੈਵਿਕ ਸਬਜ਼ੀਆਂ ਲੈ ਜਾਂਦੇ ਹਨ ਅਤੇ ਕੂੜਾ ਉੱਥੇ ਖੁਰਲੀਆਂ 'ਚ ਸੁੱਟ ਜਾਂਦੇ ਹਨ,ਜਿੰਨ੍ਹਾ 'ਚ ਵਿਗਿਆਨਕ ਢੰਗ ਨਾਲ ਸਟੋਰਜ਼ ਕਰਕੇ ਉਹ ਖਾਦ ਤਿਆਰ ਕਰ ਰਿਹਾ ਹੈ। ਗੁਰਜਿੰਦਰ ਅਨੁਸਾਰ ਸਾਨੂੰ ਆਪਣੇ ਆਲੇ ਦੁਆਲੇ ਦਾ ਕੂੜਾ ਆਪ ਸੰਭਾਲਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਵਿਦੇਸ਼ ਵਿਚ ਅਜਿਹਾ ਹੀ ਹੁੰਦਾ ਹੈ। Sri Mukatsar Sahib ਉਸ ਨੇ ਕਿਹਾ ਕਿ ਪਲਾਸਟਿਕ ਦਾ ਕੂੜਾਂ ਵੀ ਅਲੱਗ ਸਟੋਰ ਕਰਦਾ ਹੈ ਅਤੇ 3 ਤੋਂ ਚਾਰ ਮਹੀਨਿਆਂ ਬਾਅਦ ਇਸ ਤੋਂ ਵੀ ਕਮਾਈ ਕਰਦਾ ਹੈ। ਗੁਰਜਿੰਦਰ ਦੇ ਇਸ ਕੰਮ ਤੋਂ ਜਿੱਥੇ ਆਲੇ ਦੁਆਲੇ ਦੇ ਲੋਕ ਖੁਸ਼ ਹਨ ਉੱਥੇ ਹੀ ਗਲੀ ਵਿਚ ਖੇਡਦੇ ਬੱਚੇ ਵੀ ਸਬਜ਼ੀਆਂ ਅਤੇ ਫਲਾਂ ਦੀਆਂ ਕਿਆਰੀਆਂ 'ਚ ਉਸ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਉਸ ਦਾ ਥੋੜਾ ਬਹੁਤ ਸਾਥ ਦਿੰਦੇ ਹਨ। -PTC News


Top News view more...

Latest News view more...