Advertisment

ਸ੍ਰੀ ਮੁਕਤਸਰ ਸਾਹਿਬ: ਪਿੰਡ ਜਵਾਹਰੇਵਾਲਾ ਵਿਖੇ ਦੋ ਧਿਰਾਂ ਫਿਰ ਆਹਮੋ-ਸਾਹਮਣੇ (ਤਸਵੀਰਾਂ)

author-image
Jashan A
Updated On
New Update
ਸ੍ਰੀ ਮੁਕਤਸਰ ਸਾਹਿਬ: ਪਿੰਡ ਜਵਾਹਰੇਵਾਲਾ ਵਿਖੇ ਦੋ ਧਿਰਾਂ ਫਿਰ ਆਹਮੋ-ਸਾਹਮਣੇ (ਤਸਵੀਰਾਂ)
Advertisment
ਸ੍ਰੀ ਮੁਕਤਸਰ ਸਾਹਿਬ: ਪਿੰਡ ਜਵਾਹਰੇਵਾਲਾ ਵਿਖੇ ਦੋ ਧਿਰਾਂ ਫਿਰ ਆਹਮੋ-ਸਾਹਮਣੇ (ਤਸਵੀਰਾਂ),ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਜਵਾਹਰੇਵਾਲਾ ਜਿਥੇ ਬੀਤੇ ਦਿਨੀਂ ਗੋਲੀਕਾਂਡ 'ਚ ਇਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਸੀ। ਅੱਜ ਫਿਰ ਤੋਂ ਦੋ ਧਿਰਾਂ 'ਚ ਹੱਥੋਪਾਈ ਹੋ ਗਈ। ਇਹ ਧਿਰਾਂ ਪਹਿਲਾ ਪਿੰਡ ਤੇ ਫਿਰ ਸਰਕਾਰੀ ਹਸਪਤਾਲ ਮੁਕਤਸਰ ਵਿਖੇ ਹਥੋਪਾਈ ਹੋਈ, ਜਿਥੇ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ। Mukatsar ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਇਕ ਧਿਰ ਗੋਲੀ ਘਟਨਾ ਦੇ ਮਾਮਲੇ ’ਚ ਗਵਾਹ ਨਾਲ ਸਬੰਧਿਤ ਹੈ, ਜਦਕਿ ਦੂਜੀ ਧਿਰ ਗੋਲੀ ਘਟਨਾ ਦੇ ਮਾਮਲੇ ਦੇ ਕਥਿਤ ਦੋਸ਼ੀਆਂ ਨਾਲ ਸਬੰਧਿਤ ਹੈ। ਹੋਰ ਪੜ੍ਹੋ:
Advertisment
ਜ਼ਹਿਰੀਲੇ ਸੱਪਾਂ ਨਾਲ ਖੇਡਣ ਵਾਲੇ ਵਿਕਰਮ ਮਲੋਟ ਦੀ cobra ਸੱਪ ਦੇ ਡੰਗਣ ਨਾਲ ਹੋਈ ਮੌਤ , ਦੇਖੋ ਆਖਰੀ ਵੀਡੀਓ Mukatsar ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੇ ਡੀ.ਐੱਸ.ਪੀ ਤਲਵਿੰਦਰ ਸਿੰਘ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ’ਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਲੜਾਈ ਕਾਰਨ 2 ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Mukatsar ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜਵਾਹਰੇਵਾਲਾ ਵਿਖੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਦੌਰਾਨ ਚੱਲੀ ਗੋਲੀ 'ਚ ਦੋ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਸਬੰਧੀ ਮਾਮਲਾ 12 ਵਿਅਕਤੀਆਂ ਤੇ ਦਰਜ ਕਰਕੇ 7 ਨੂੰ ਗਿਰਫਤਾਰ ਕਰ ਲਿਆ ਜਦਕਿ 5 ਫਰਾਰ ਹਨ। -PTC News-
punjab-news punjabi-news sri-mukatsar-sahib-news latest-punjab-news latest-sri-mukatsar-sahib-news sri-mukatsar-sahib-news-in-punjabi
Advertisment

Stay updated with the latest news headlines.

Follow us:
Advertisment