ਅੱਧੀ ਰਾਤ ਨੂੰ Girlfriend ਨੂੰ ਮਿਲਣ ਪਹੁੰਚਿਆ ਇਹ ਨੌਜਵਾਨ, ਕੁੜੀ ਦੇ ਭਰਾਵਾਂ ਨੇ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਅੱਧੀ ਰਾਤ ਨੂੰ Girlfriend ਨੂੰ ਮਿਲਣ ਪਹੁੰਚਿਆ ਇਹ ਨੌਜਵਾਨ, ਕੁੜੀ ਦੇ ਭਰਾਵਾਂ ਨੇ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਹਲਕਾ ਲੰਬੀ ਦੇ ਪਿੰਡ ਬਲੋਚ ਕੇਰਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣਾ ਇਨ੍ਹਾਂ ਭਾਰੀ ਪੈ ਗਿਆ ਕਿ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਪਿੰਡ ਪਹੁੰਚਿਆ, ਜਿਸ ਕਾਰਨ ਉਸ ਦੇ ਭਰਾਵਾਂ ਨੂੰ ਪਤਾ ਲੱਗਣ ‘ਤੇ ਉਸਦਾ ਨੇ ਖੂਬ ਕੁਟਾਪਾ ਚਾੜ੍ਹਿਆ।

ਕੁੱਟ-ਮਾਰ ਜ਼ਿਆਦਾ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਦੇਹੜਕਾ (ਜਗਰਾਓਂ) ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਗੁਰਪ੍ਰੀਤ ਕਰੀਬ ਡੇਢ ਮਹੀਨਾ ਪਹਿਲਾਂ ਸਾਊਦੀ ਅਰਬ ਤੋਂ ਪਰਤਿਆ ਸੀ।

ਹੋਰ ਪੜ੍ਹੋ:ਕਪੂਰਥਲਾ ‘ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਵਿਦਿਆਰਥੀ ਦੀ ਇੰਝ ਹੋਈ ਮੌਤ

ਕੁਝ ਦਿਨ ਪਹਿਲਾਂ ਹੀ ਮੋਬਾਈਲ ਐਪ ਜ਼ਰੀਏ ਉਸ ਦਾ ਸੰਪਰਕ ਮਲੋਟ ਨੇੜਲੇ ਪਿੰਡ ਬਲੋਚਕੇਰਾ ਦੀ ਕੁੜੀ ਨਾਲ ਹੋ ਗਿਆ। ਕੁੜੀ ਦੇ ਮਾਪੇ ਹਫ਼ਤੇ ਲਈ ਬਾਹਰ ਗਏ ਹੋਏ ਸਨ ਤਾਂ ਗੁਰਪ੍ਰੀਤ ਸਿੰਘ ਆਪਣੇ ਦੋਸਤ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਕੁੜੀ ਪਿੰਡ ਪੁੱਜ ਗਿਆ।

ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਨੇ ਲੜਕੀ ਦੇ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

-PTC News