ਮੁੱਖ ਖਬਰਾਂ

ਸ੍ਰੀ ਮੁਕਤਸਰ ਸਾਹਿਬ: ਤੇਜ਼ ਰਫ਼ਤਾਰ ਕਾਰ ਨੇ 4 ਨੌਜਵਾਨਾਂ ਨੂੰ ਦਰੜਿਆ, 3 ਦੀ ਹੋਈ ਮੌਤ

By Jashan A -- November 03, 2019 11:26 am -- Updated:November 03, 2019 11:48 am

ਸ੍ਰੀ ਮੁਕਤਸਰ ਸਾਹਿਬ: ਤੇਜ਼ ਰਫ਼ਤਾਰ ਕਾਰ ਨੇ 4 ਨੌਜਵਾਨਾਂ ਨੂੰ ਦਰੜਿਆ, 3 ਦੀ ਹੋਈ ਮੌਤ,ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ਤੇ ਪਿੰਡ ਬੁੱਟਰ ਸ਼ਰੀਹ ਕੋਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਿੰਡ ਭਲਾਈਆਣਾ ਅਤੇ ਕੋਠੇ ਛੱਪੜੀ ਵਾਲਾ ਨਾਲ ਸਬੰਧਿਤ ਹਨ। ਉਧਰ ਜ਼ਖਮੀ ਹੋਇਆ ਨੌਜਵਾਨ ਪਿੰਡ ਰੋੜੀਕਪੂਰਾ ਵਾਸੀ ਹੈ।

Road Accidentਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਵੇਟਰ ਦਾ ਕੰਮ ਕਰਦੇ ਸਨ ਅਤੇ ਬੀਤੀ ਰਾਤ ਅਬੋਹਰ ਤੋਂ ਇਕ ਫੰਕਸ਼ਨ ਤੋਂ ਵਾਪਸ ਆਏ ਸਨ ਅਤੇ ਦੋਦਾ ਵਿਖੇ ਪਹਿਲਾ ਤੋਂ ਖੜਾ ਆਪਣਾ ਮੋਟਰਸਾਈਕਲ ਚੁੱਕਿਆ ਅਤੇ ਪਿੰਡ ਵਾਪਸ ਆ ਰਹੇ ਸਨ।

ਹੋਰ ਪੜ੍ਹੋ: ਨਹੀਂ ਟਲੇ ਲੋਕ, ਫੋਕੀ ਟੌਹਰ ਨੇ ਲਈ ਲਾੜੇ ਦੀ ਜਾਨ, ਦੋ ਸਕੇ ਭਰਾ ਵੀ ਗੰਭੀਰ ਜ਼ਖ਼ਮੀ

Road Accidentਇਸ ਦੌਰਾਨ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ ਅਤੇ ਉਹ ਮੋਟਰਸਾਈਕਲ ਰੋੜ ਕੇ ਸੜਕ ਕਿਨਾਰੇ ਤੁਰੇ ਆ ਰਹੇ ਸਨ ਕਿ ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸੇ ਤੋਂ ਹੀ ਆ ਰਹੀ ਕਾਰ ਨੇ ਉਹਨਾਂ ਨੂੰ ਲਪੇਟ ਵਿਚ ਲੈ ਲਿਆ ਅਤੇ 3 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪਿੰਡ ਰੋੜੀਕਪੂਰਾ ਵਾਸੀ ਨੌਜਵਾਨ ਜਖਮੀ ਹੋ ਗਿਆ ਜਿਸਦਾ ਕਿ ਇਲਾਜ ਚਲ ਰਿਹਾ ਹੈ। ਉਧਰ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share