ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡਾਂ ‘ਚ ਟਿੱਡੀ ਦਲ ਦੀ ਆਮਦ, ਕਿਸਾਨਾਂ ਦੇ ਸੁੱਕੇ ਸਾਹ

Tiddi Dal

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡਾਂ ‘ਚ ਟਿੱਡੀ ਦਲ ਦੀ ਆਮਦ, ਕਿਸਾਨਾਂ ਦੇ ਸੁੱਕੇ ਸਾਹ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡਾਂ ‘ਚ ਟਿੱਡੀ ਦਲ ਦੇ ਕੁਝ ਅੰਸ਼ ਨਜ਼ਰ ਆਏ ਹਨ। ਪਿੰਡ ਭਾਗਸਰ, ਗੰਧੜ, ਲੱਖੇਵਾਲੀ ਆਦਿ ਵਿਚ ਟਿੱਡੀ ਦਲ ਦੀ ਆਮਦ ਹੋਈ ਹੈ। ਭਾਵੇ ਇਹ ਬਹੁਤ ਘੱਟ ਗਿਣਤੀ ਵਿਚ ਹੈ ਪਰ ਕਿਸਾਨ ਨੂੰ ਇਸ ਨੇ ਚਿੰਤਾ ਵਿਚ ਪਾ ਦਿੱਤਾ ਹੈ।

Tiddi Dalਪਿੰਡ ਭਾਗਸਰ ਦੇ ਕਿਸਾਨਾਂ ਅਨੁਸਾਰ ਪਿੰਡ ਦੇ ਕਈ ਖੇਤ ਜਿੰਨ੍ਹਾਂ ਵਿਚ ਪਾਣੀ ਨਹੀਂ ਲੱਗਾ ਹੋਇਆ ਵਿਚ ਟਿੱਡੀ ਦਲ ਦੀ ਆਮਦ ਨਜ਼ਰ ਆਈ ਹੈ, ਕਿਸਾਨ 3 ਤੋਂ 4 ਜਣਿਆਂ ਦੀਆਂ ਟੋਲੀਆਂ ਬਣਾ ਖੇਤਾਂ ਵਿਚ ਅਜਿਹੇ ਟਿੱਡਿਆਂ ਨੂੰ ਲੱਭ ਕੇ ਮਾਰ ਰਹੇ ਹਨ।

ਹੋਰ ਪੜ੍ਹੋ: ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ

Tiddi Dalਕਿਸਾਨਾਂ ਅਨੁਸਾਰ ਇਹ ਟਿੱਡੇ ਹਵਾ ਦੇ ਰੁਖ ਅਨੁਸਾਰ ਉਡਦੇ ਹਨ ਅਤੇ ਜਿਥੇ ਬੈਠ ਜਾਣ ਉੱਥੇ ਫਸਲ ਖਰਾਬ ਕਰਦੇ ਹਨ।

Tiddi Dalਦੂਜੇ ਪਾਸੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੀ ਸਬੰਧਿਤ ਪਿੰਡਾਂ ਵਿਚ ਪਹੁੰਚ ਚੁੱਕੀਆਂ ਹਨ। ਜੇਕਰ ਵਿਭਾਗ ਦੀ ਮੰਨੀਏ ਤਾਂ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਵਿਭਾਗ ਅਨੁਸਾਰ ਪਿੱਡ ਸ਼ੇਰਗੜ੍ਹ, ਮਿੱਡਾ, ਵਿਰਕ ਖੇੜਾ, ਭਾਗਸਰ ‘ਚ ਇੱਕਾ-ਦੁੱਕਾ ਟਿੱਡੇ ਮਿਲੇ ਹਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਵਿਭਾਗ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ।

-PTC News