Fri, Apr 19, 2024
Whatsapp

ਸਰਾਏਨਾਗਾ ਵਿਖੇ ਮੋਬਾਇਲ ਖਾਤਰ ਨੌਜਵਾਨ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

Written by  Jashan A -- November 29th 2019 03:49 PM
ਸਰਾਏਨਾਗਾ ਵਿਖੇ ਮੋਬਾਇਲ ਖਾਤਰ ਨੌਜਵਾਨ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

ਸਰਾਏਨਾਗਾ ਵਿਖੇ ਮੋਬਾਇਲ ਖਾਤਰ ਨੌਜਵਾਨ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

ਸਰਾਏਨਾਗਾ ਵਿਖੇ ਮੋਬਾਇਲ ਖਾਤਰ ਨੌਜਵਾਨ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਰਾਏਨਾਗਾ ਵਿਖੇ ਬੀਤੀ ਰਾਤ ਮਹਿਜ 1500 ਰੁਪਏ 'ਚ ਗਹਿਣੇ ਪਏ ਮੋਬਾਈਲ ਖਾਤਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।ਬੀਤੀ ਰਾਤ ਜਿਸ ਨੌਜਵਾਨ ਦੀ ਲਾਸ਼ ਪਿੰਡ ਸਰਾਏਨਾਗਾ ਵਿਖੇ ਪਰਾਲੀ ਚੋਂ ਮਿਲੀ ਸੀ ਦੇ ਕਤਲ ਸਬੰਧੀ ਪਿੰਡ ਸਰਾਏਨਾਗਾ ਵਾਸੀ ਹੀ ਇਕ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਪਿੰਡ ਸਰਾਏਨਾਗਾ ਦੇ ਬੱਸ ਸਟੈਂਡ 'ਤੇ ਸੁਨਿਆਰੇ ਦੀ ਦੁਕਾਨ ਕਰਦੇ ਮੋਹਨ ਲਾਲ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਨਿਤਿਨ ਉਮਰ 20 ਸਾਲ ਜੋ ਕੇ ਥੋੜੇ ਮੰਦਬੁੱਧੀ ਸੀ ਅਤੇ ਉਸ ਨਾਲ ਦੁਕਾਨ ਤੇ ਹੀ ਕੰਮ ਕਰਦਾ ਸੀ। ਹੋਰ ਪੜ੍ਹੋ: ਸਰਕਾਰ ਯੂ.ਜੀ.ਸੀ ਖਤਮ ਕਰਨ ਦੀ ਤਿਆਰੀ 'ਚ, ਉੱਚ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਲਿਆ ਫੈਸਲਾ ਦੁਪਹਿਰ ਸਮੇਂ ਨਿਤਿਨ ਪਿੰਡ ਦੇ ਹੀ ਇਕ ਵਿਅਕਤੀ ਨੂੰ 4000 ਰੁਪਏ ਦੇਣ ਗਿਆ, ਪਰ ਵਾਪਿਸ ਨਹੀਂ ਆਇਆ ਅਤੇ ਸ਼ਾਮ ਸਮੇਂ ਜਦ ਉਹ ਨਿਤਿਨ ਦੀ ਭਾਲ ਕਰਦੇ ਕਮਿਊਨਿਟੀ ਸੈਂਟਰ ਵਲ ਗਏ ਤਾਂ ਪਿੰਡ ਵਾਸੀ ਗੁਰਦਿੱਤ ਸਿੰਘ ਪੁੱਤਰ ਜਗਸੀਰ ਸਿੰਘ ਉਸਦੇ ਪੁੱਤਰ ਨਿਤਿਨ ਦੇ ਸਿਰ ਵਿਚ ਇੱਟਾਂ ਮਾਰ ਰਿਹਾ ਸੀ ਅਤੇ ਉਹ ਨਿਤਿਨ ਨੂੰ ਸੰਭਾਲਣ ਲਗੇ ਤਾਂ ਗੁਰਦਿੱਤ ਸਿੰਘ ਫਰਾਰ ਹੋ ਗਿਆ। ਮੋਹਨ ਲਾਲ ਅਨੁਸਾਰ ਉਹਨਾਂ ਕੋਲ ਗੁਰਦਿੱਤ ਦੇ ਮੋਬਾਈਲ ਗਹਿਣੇ ਪਿਆ ਸੀ ਅਤੇ ਉਹ ਮੋਬਾਇਲ ਵਾਪਸ ਲੈਣ ਆਇਆ, ਪਰ ਪੈਸੇ ਘਟ ਹੋਣ ਕਾਰਨ ਉਹਨਾਂ ਮੋਬਾਇਲ ਵਾਪਸ ਨਹੀਂ ਦਿੱਤਾ। ਜਿਸ ਦੀ ਰੰਜਿਸ਼ ਦੇ ਚਲਦਿਆਂ ਉਸ ਨੇ ਨਿਤਿਨ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਗੁਰਦਿੱਤ ਸਿੰਘ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਦੋਸ਼ੀ ਗੁਰਦਿੱਤ ਸਿੰਘ ਨੂੰ ਸਰਾਏਨਾਗਾ ਤੋਂ ਗ੍ਰਿਫਤਾਰ ਕਰ ਲਿਆ ਹੈ। -PTC News


Top News view more...

Latest News view more...