ਸ੍ਰੀ ਮੁਕਤਸਰ ਸਾਹਿਬ ਵਿਖੇ ਕਰਫ਼ਿਊ ਦੌਰਾਨ ਰਾਸ਼ਨ ਦੀਆਂ ਦੁਕਾਨਾਂ ਬੰਦ ਪਰ ਮਿਲ ਰਹੀ ਹੈ ਲਾਲ ਪਰੀ

By Shanker Badra - April 01, 2020 2:04 pm

ਸ੍ਰੀ ਮੁਕਤਸਰ ਸਾਹਿਬ ਵਿਖੇ ਕਰਫ਼ਿਊ ਦੌਰਾਨ ਰਾਸ਼ਨ ਦੀਆਂ ਦੁਕਾਨਾਂ ਬੰਦ ਪਰ ਮਿਲ ਰਹੀ ਹੈ ਲਾਲ ਪਰੀ:ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਚਲ ਰਹੇਕਰਫ਼ਿਊ ਦੌਰਾਨ ਭਾਵੇ ਆਮ ਵਸਤਾਂ ਦੀਆਂ ਦੁਕਾਨਾਂ ਬੰਦ ਹਨ ਪਰ ਕੁਝ ਕੁ ਸ਼ਰਾਬ ਠੇਕੇਦਾਰਾਂ ਦੀ ਸ਼ਹਿ 'ਤੇ ਕਰਿੰਦੇ ਸ਼ਰੇਆਮ ਸ਼ਰਾਬ ਵੇਚ ਰਹੇ ਹਨ। ਜਿਸ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਕਰਫ਼ਿਊ ਦੀ ਕੋਈ ਪ੍ਰਵਾਹ ਨਹੀਂ ਅਤੇ ਉਹ ਦੁੱਗਣੇ ਮੁੱਲ 'ਤੇ ਸ਼ਰਾਬ ਵੇਚ ਕੇ ਆਪਣੀਆਂ ਜੇਬਾਂ ਭਰ ਰਹੇ ਹਨ।

Sri Muktsar Sahib: Amid outbreak, while ration shops remain closed, liquor stores are thriving ਸ੍ਰੀ ਮੁਕਤਸਰ ਸਾਹਿਬ ਵਿਖੇਕਰਫ਼ਿਊਦੌਰਾਨ ਰਾਸ਼ਨ ਦੀਆਂ ਦੁਕਾਨਾਂ ਬੰਦ ਪਰ ਮਿਲ ਰਹੀ ਹੈ ਲਾਲ ਪਰੀ

ਇਸ ਦੌਰਾਨਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਦੇ ਗੋਨਿਆਣਾ ਰੋਡ 'ਤੇ ਸਥਿਤ ਸ਼ਰਾਬ ਦੇ ਠੇਕੇ 'ਤੇ ਸ਼ਰੇਆਮ ਸ਼ਰਾਬ ਵੇਚੀ ਜਾ ਰਹੀ ਸੀ ,ਜਿਸ ਦਾ ਪੀਟੀਸੀ ਨਿਊਜ਼ ਦੇ ਪੱਤਰਕਾਰ ਨੇ ਖੁਫੀਆ ਕੈਮਰੇ ਰਾਹੀ ਸਿਟਿੰਗ ਕੀਤਾ ਗਿਆ ਹੈ। ਭਾਵੇਂ ਕਰਫਿਊ ਕਰਕੇ ਆਮ ਵਸਤਾਂ ਦੀਆਂ ਦੁਕਾਨਾਂ ਬਿਲਕੁਲ ਬੰਦ ਹਨ ਪਰ ਸ਼ਰਾਬ ਵਿਕ ਰਹੀ ਹੈ,ਉਹ ਵੀ ਕਰੀਬ ਦੁਗਣੇ ਰੇਟ 'ਤੇਵੇਚੀ ਜਾ ਰਹੀ ਹੈ।

Sri Muktsar Sahib: Amid outbreak, while ration shops remain closed, liquor stores are thriving ਸ੍ਰੀ ਮੁਕਤਸਰ ਸਾਹਿਬ ਵਿਖੇਕਰਫ਼ਿਊਦੌਰਾਨ ਰਾਸ਼ਨ ਦੀਆਂ ਦੁਕਾਨਾਂ ਬੰਦ ਪਰ ਮਿਲ ਰਹੀ ਹੈ ਲਾਲ ਪਰੀ

ਇਸ ਸ਼ਰਾਬ ਦੇ ਠੇਕੇ 'ਤੇ ਤੋਂ ਬੱਸ ਅੱਡਾ ਚੌਂਕੀ ਅਤੇ ਪੁਲਿਸ ਵਲੋਂ ਲਗਾਇਆ ਗਿਆ ਨਾਕਾ ਕੁਝ ਕਦਮਾਂ ਦੀ ਦੂਰੀ 'ਤੇ ਹੈ। ਓਥੇ ਸ਼ਹਿਰ ਅਤੇ ਆਸ -ਪਾਸ ਦੇ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਖੋਲ੍ਹ ਕੇ ਸ਼ਰਾਬ ਵੇਚਣ ਦੇ ਮਾਮਲੇ 'ਚ ਕੈਮਰੇ ਅੱਗੇ ਕੁਝ ਕਹਿਣ ਦੀ ਬਜਾਇ ਆਬਕਾਰੀ ਵਿਭਾਗ ਇਹ ਕਹਿ ਕੇ ਖਹਿੜਾ ਛੁਡਾਉਂਦਾ ਦਿੱਤਾ ਕਿ ਕਰਫਿਊ ਦੌਰਾਨ ਉਹਨਾਂ ਦੇ ਹੱਥ ਕੁਝ ਨਹੀਂ ਅਤੇ ਕਾਰਵਾਈ ਡਿਪਟੀ ਕਮਿਸ਼ਨਰ ਹੀ ਕਰਨਗੇ।

Sri Muktsar Sahib: Amid outbreak, while ration shops remain closed, liquor stores are thriving ਸ੍ਰੀ ਮੁਕਤਸਰ ਸਾਹਿਬ ਵਿਖੇਕਰਫ਼ਿਊਦੌਰਾਨ ਰਾਸ਼ਨ ਦੀਆਂ ਦੁਕਾਨਾਂ ਬੰਦ ਪਰ ਮਿਲ ਰਹੀ ਹੈ ਲਾਲ ਪਰੀ

ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਠੇਕੇਦਾਰਾਂ ਦੇ ਖਿਲਾਫ਼ ਕਾਰਵਾਈ ਹੋਵੇਗੀ ਜਾਂ ਨਹੀਂ, ਕਿਉਂਕਿ ਉਸ ਸਮੇਂ ਜਦ ਦੇਸ਼ ਇਕ ਮਹਾਮਾਰੀ ਵਿਰੁੱਧ ਲੜਾਈ ਲੜਦਿਆਂ ਲਾਕ ਡਾਊਨ 'ਤੇ ਹੈ ਤਾਂ ਅਜਿਹੇ ਵਿਚ ਵੀ ਸ਼ਰਾਬ ਠੇਕੇਦਾਰ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
-PTCNews

adv-img
adv-img