ਬਿਊਟੀ ਪਾਰਲਰ ਤੋਂ ਅਗਵਾ ਕੀਤੀ ਲੜਕੀ ਦੇ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ

Sri Muktsar Sahib beauty parlor ready girl main Guilty Surrender
ਬਿਊਟੀ ਪਾਰਲਰ ਤੋਂ ਅਗਵਾ ਕੀਤੀ ਲੜਕੀ ਦੇ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ

ਬਿਊਟੀ ਪਾਰਲਰ ਤੋਂ ਅਗਵਾ ਕੀਤੀ ਲੜਕੀ ਦੇ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿੱਚ ਬੀਤੀਂ 25 ਜਨਵਰੀ ਨੂੰ ਬਿਊਟੀ ਪਾਰਲਰ ‘ਤੇ ਤਿਆਰ ਹੋਣ ਆਈ ਲੜਕੀ ਨੂੰ 6 ਨੌਜਵਾਨਾਂ ਨੇ ਅਗਵਾ ਕਰ ਲਿਆ ਸੀ।ਇਨ੍ਹਾਂ ‘ਚੋਂ ਅੱਜ ਮੁੱਖ ਦੋਸ਼ੀ ਅਗਵਾਕਾਰ ਤਲਵਿੰਦਰ ਸਿੰਘ ਧਿੰਦਾ ਵਾਸੀ ਬੰਨਾਂਵਾਲੀ ਨੇ ਸਥਾਨਕ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਦਿਨ ਦਾ ਰਿਮਾਂਡ ਪ੍ਰਾਪਤ ਕਰਕੇ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਹੈ।

Sri Muktsar Sahib beauty parlor ready girl main Guilty Surrender
ਬਿਊਟੀ ਪਾਰਲਰ ਤੋਂ ਅਗਵਾ ਕੀਤੀ ਲੜਕੀ ਦੇ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ

ਦੱਸ ਦੇਈਏ ਕਿ ਇਸ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਪਹਿਲਾ ਹੀ ਪੁਲਿਸ ਨੇ ਕਾਬੂ ਕਰ ਲਿਆ ਸੀ, ਜਿਨਾਂ ‘ਚੋਂ ਦੋ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ 1 ਨੌਜਵਾਨ 2 ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ ਹੈ।

Sri Muktsar Sahib beauty parlor ready girl main Guilty Surrender
ਬਿਊਟੀ ਪਾਰਲਰ ਤੋਂ ਅਗਵਾ ਕੀਤੀ ਲੜਕੀ ਦੇ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ

ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਪਾਲੀਵਾਲਾ ਦੀ ਲੜਕੀ ਦਾ 25 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਪਰਿੰਗ ਵਿਲਾ ਪੈਲੇਸ ‘ਚ ਪਿੰਡ ਸੁਖਨਾ ਦੇ ਨੌਜਵਾਨ ਨਾਲ ਵਿਆਹ ਸੀ।ਇਸ ਦੇ ਲਈ ਵਿਆਹ ਵਾਲੀ ਲੜਕੀ ਸਵੇਰੇ 6 ਵਜੇ ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਚੌਂਕ ‘ਚ ਸਥਿਤ ਇਕ ਬਿਊਟੀ ਪਾਰਲਰ ‘ਤੇ ਤਿਆਰ ਹੋਣ ਲਈ ਆਈ ਸੀ।

Sri Muktsar Sahib beauty parlor ready girl main Guilty Surrender
ਬਿਊਟੀ ਪਾਰਲਰ ਤੋਂ ਅਗਵਾ ਕੀਤੀ ਲੜਕੀ ਦੇ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ

ਉਸ ਸਮੇਂ ਜਦੋਂ ਉਸ ਦੇ ਭਰਾ ਉਸ ਨੂੰ ਕਾਰ ‘ਤੇ ਛੱਡਕੇ ਚਲੇ ਗਏ ਤਾਂ ਕਾਰ ਸਵਾਰ 6 ਹਥਿਆਰਬੰਦ ਨੌਜਵਾਨ ਉਸ ਨੂੰ ਅਗਵਾ ਕਰਕੇ ਲੈ ਗਏ ਸਨ।
-PTCNews