ਸ੍ਰੀ ਮੁਕਤਸਰ ਸਾਹਿਬ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਿਤਾ ਨੇ ਪੁਲਿਸ ‘ਤੇ ਚੁੱਕੇ ਸਵਾਲ

Sri Muktsar Sahib drug overdose Due Vijay Kumar Death
ਸ੍ਰੀ ਮੁਕਤਸਰ ਸਾਹਿਬ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਪਿਤਾ ਨੇ ਪੁਲਿਸ 'ਤੇ ਚੁੱਕੇ ਸਵਾਲ

ਸ੍ਰੀ ਮੁਕਤਸਰ ਸਾਹਿਬ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਿਤਾ ਨੇ ਪੁਲਿਸ ‘ਤੇ ਚੁੱਕੇ ਸਵਾਲ:ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।

Sri Muktsar Sahib drug overdose Due Vijay Kumar Death
ਸ੍ਰੀ ਮੁਕਤਸਰ ਸਾਹਿਬ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਿਤਾ ਨੇ ਪੁਲਿਸ ‘ਤੇ ਚੁੱਕੇ ਸਵਾਲ

ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਅਜਿਹਾ ਹੀ ਇਕ ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁਰਾਈਵਾਲਾ ਤੋਂ ਸਾਹਮਣੇ ਆਇਆ ਹੈ ,ਜਿਥੇ ਇੱਕ ਨੌਜਵਾਨ 22 ਸਾਲਾ ਨੌਜਵਾਨ ਵਿਜੇ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਮ੍ਰਿਤਕ ਵਿਜੇ ਕੁਮਾਰ ਦੇ ਘਰ ਚਿੱਟਾ ਸੱਥਰ ਵਿਛ ਗਿਆ ਹੈ।

Sri Muktsar Sahib drug overdose Due Vijay Kumar Death
ਸ੍ਰੀ ਮੁਕਤਸਰ ਸਾਹਿਬ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਿਤਾ ਨੇ ਪੁਲਿਸ ‘ਤੇ ਚੁੱਕੇ ਸਵਾਲ

ਮ੍ਰਿਤਕ ਵਿਜੇ ਕੁਮਾਰ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੀਤੀ ਰਾਤ ਜਦੋਂ ਘਰ ਆਇਆ ਤਾਂ ਉਹ ਬੇਸੁੱਧ ਸੀ ਅਤੇ ਤੜਪ ਰਿਹਾ ਸੀ ਜਦੋਂ ਉਹ ਉਸਨੂੰ ਡਾਕਟਰ ਕੋਲ ਲੈ ਕੇ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਸਨੇ ਜ਼ਿਆਦਾ ਨਸ਼ਾ ਕੀਤਾ ਹੋਇਆ ਹੈ।ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ 3 ਵਜੇ ਉਸਦੇ ਲੜਕੇ ਨੇ ਦਮ ਤੋੜ ਦਿੱਤਾ ਹੈ।

Sri Muktsar Sahib drug overdose Due Vijay Kumar Death
ਸ੍ਰੀ ਮੁਕਤਸਰ ਸਾਹਿਬ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਿਤਾ ਨੇ ਪੁਲਿਸ ‘ਤੇ ਚੁੱਕੇ ਸਵਾਲ

ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਅਨੁਸਾਰ ਉਨ੍ਹਾਂ ਦੇ ਪਿੰਡ ਵਿਚ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦਾ ਵਪਾਰ ਸ਼ਰੇਆਮ ਚੱਲ ਰਿਹਾ ਹੈ ਪਰ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਦੇ ਬਾਜਵੂਦ ਅਜੇ ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ ਅਤੇ ਇਲਾਕੇ ਦੀ ਨੌਜਵਾਨ ਪੀੜੀ ਚਿੱਟੇ ਵੱਲ ਜਾ ਰਹੀ ਹੈ। ਓਧਰ ਦੂਜੇ ਪਾਸੇ ਐੱਸ.ਐੱਚ.ਓ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਸਟੇਸ਼ਨ ਵਿਖੇ ਅਜਿਹਾ ਕੋਈ ਮਾਮਲਾ ਨਹੀਂ ਆਇਆ ਹੈ ਅਤੇ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਮੀਡੀਆ ਤੋਂ ਹੀ ਮਿਲੀ ਹੈ।
-PTCNews