Wed, Apr 24, 2024
Whatsapp

ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜ

Written by  Shanker Badra -- March 31st 2018 05:33 PM -- Updated: May 15th 2018 05:48 PM
ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜ

ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜ

ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜ:ਸ੍ਰੀ ਮੁਕਤਸਰ ਸਾਹਿਬ ਵਿਖੇ ਹੋਲੀ ਵਾਲੇ ਦਿਨ ਹੋਏ ਨੌਜਵਾਨ ਦੇ ਕਤਲ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।ਹੋਲੀ ਦੇ ਤਿਓਹਾਰ ਵਾਲੇ ਦਿਨ ਕੁੱਝ ਲੋਕਾਂ ਵੱਲੋਂ ਮਿਲ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ।ਪਹਿਲਾਂ ਇਸ ਹੱਤਿਆ ਨੂੰ ਪੈਸੇ ਦੇ ਲੈਣ ਦੇਣ 'ਚ ਕੀਤੀ ਹੋਈ ਦੱਸਿਆ ਜਾਂਦਾ ਸੀ।ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜਪਰ ਹੁਣ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਤਫਤੀਸ਼ ਤੋਂ ਪਤਾ ਚਲਿਆ ਹੈ ਕਿ ਇਹ ਹੱਤਿਆ ਪੈਸੇ ਦੇ ਲੈਣ ਦੇਣ ਕਾਰਨ ਨਹੀਂ ਸਗੋਂ ਕਿ ਨਜਾਇਜ਼ ਸਬੰਧਾਂ ਦੇ ਕਾਰਨ ਕੀਤੀ ਗਈ ਸੀ।ਦੱਸਿਆ ਜਾਂਦਾ ਹੈ ਕਿ ਹੋਲੀ ਖੇਡ ਰਹੇ ਨੌਜਵਾਨਾਂ 'ਚ ਝਗੜਾ ਹੋ ਗਿਆ ਅਤੇ ਓਹਨਾ 'ਚੋਂ ਮਨਦੀਪ ਨਾਮ ਦਾ ਇੱਕ ਨੌਜਵਾਨ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਲਹੂ ਲੁਹਾਨ ਹੋ ਗਿਆ।ਨੌਜਵਾਨ ਨੂੰ ਜੱਦ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜਪਰ ਜਦੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਹੋਰ ਡੂੰਗੀ ਕੀਤੀ ਅਤੇ ਮੈਡੀਕਲ ਰਿਪੋਰਟ ਸਾਹਮਣੇ ਆਉਣੀ ਸ਼ੁਰੂ ਹੋਈ ਤਾਂ ਇਸ ਕੜ੍ਹੀ 'ਚ ਇੱਕ ਹੋਰ ਨਵਾਂ ਮਾਮਲਾ ਜੁੜ ਗਿਆ।ਮਨਦੀਪ ਦੇ ਨਾਲ ਆਏ ਦਾਵੇਦਾਰ ਜਿਨ੍ਹਾਂ ਵਿਚ ਸੁਰਜੀਤ ਸਿੰਘ,ਭੋਲਾ ਸਿੰਘ ਅਤੇ ਭਜਨ ਕੌਰ ਸ਼ਾਮਿਲ ਸਨ,ਨੇ ਪੁਲਿਸ ਅੱਗੇ ਦਾਅਵਾ ਕੀਤਾ ਸੀ ਕਿ ਮਨਦੀਪ ਦੀ ਮੌਤ ਕੁੱਟ ਮਾਰ ਕਾਰਨ ਹੀ ਹੋਈ ਹੈ।ਪਰ ਜਦੋਂ ਇਹਨਾਂ ਤਿੰਨਾਂ ਵੱਲੋਂ ਵਾਰ ਵਾਰ ਪੁਲਿਸ 'ਤੇ ਦਬਾਅ ਪਾਇਆ ਜਾਣ ਲੱਗਿਆ ਤਾਂ ਪੁਲਿਸ ਦੀ ਸ਼ੱਕ ਵਾਲੀ ਸੂਈ ਇਨ੍ਹਾਂ ਵੱਲ ਹੀ ਘੁੰਮ ਗਈ।ਇਸ ਤੋਂ ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਦੀ ਕਾਲ ਡਿਟੇਲ ਕਢਵਾਈ ਤਾਂ ਸਾਰਾ ਸੱਚ ਸਾਹਮਣੇ ਆ ਗਿਆ।ਸ੍ਰੀ ਮੁਕਤਸਰ ਸਾਹਿਬ 'ਚ ਹੋਲੀ ਵਾਲੇ ਦਿਨ ਹੋਈ ਨੌਜਵਾਨ ਦੀ ਮੌਤ 'ਚ ਆਇਆ ਨਵਾਂ ਮੌੜਪੁਲਿਸ ਥਾਣਾ ਮਲੋਟ ਦੇ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਤਿੰਨਾਂ ਦੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਇਹਨਾਂ ਨੇ ਹੀ ਉਸ ਲੜਾਈ ਦਾ ਫ਼ਾਇਦਾ ਚੁਕਦਿਆਂ ਮਨਦੀਪ ਦੇ 'ਕਿਰਚ' ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ।ਮਨਦੀਪ ਦਾ ਕਤਲ ਭਜਨ ਕੌਰ ਨੇ ਇਸ ਲਈ ਕਰਵਾਇਆ ਸੀ ਕਿਓਂ ਕਿ ਉਸਨੂੰ ਸ਼ੱਕ ਸੀ ਕਿ ਮਨਦੀਪ ਦੇ ਉਸਦੀ ਨੂੰਹ ਨਾਲ ਨਜਾਇਜ਼ ਸਬੰਧ ਸਨ ਅਤੇ ਭਜਨ ਕੌਰ ਨੇ ਬਦਨਾਮੀ ਦੇ ਡਰ ਤੋਂ ਇਹ ਕਦਮ ਚੁੱਕਿਆ ਸੀ।ਇਸ ਮਾਮਲੇ 'ਚ ਹੁਣ ਮਲੋਟ ਪੁਲਿਸ ਨੇ ਭਜਨ ਕੌਰ ਸਮੇਤ 5 ਲੋਕਾਂ ਨੂੰ ਨਾਮਜਦ ਕਰ ਕੇ ਅਦਾਲਤ 'ਚ ਪੇਸ਼ ਕੀਤਾ ਹੈ ਜਿਥੋਂ ਉਹਨਾਂ ਨੂੰ ਪੁਲਿਸ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...