ਭਾਈ ਘਨੱਈਆ ਜੀ ਦੇ ਰਸਤੇ ‘ਤੇ ਚੱਲੀ ਪੰਜਾਬ ਪੁਲਿਸ, 2 ਮਹੀਨਿਆਂ ਤੋਂ ਕਰ ਰਹੀ ਹੈ ਬਜ਼ੁਰਗ ਜੋੜੇ ਦੀ ਮੱਲਮ ਪੱਟੀ

Sri Muktsar Sahib Police Continuous service to the elderly couple living in the Raw houses
ਭਾਈ ਘਨੱਈਆ ਜੀ ਦੇ ਰਸਤੇ 'ਤੇ ਚੱਲੀ ਪੰਜਾਬ ਪੁਲਿਸ, 2 ਮਹੀਨਿਆਂ ਤੋਂ ਕਰ ਰਹੀ ਹੈ ਬਜ਼ੁਰਗ ਜੋੜੇ ਦੀ ਮੱਲਮ ਪੱਟੀ

ਭਾਈ ਘਨੱਈਆ ਜੀ ਦੇ ਰਸਤੇ ‘ਤੇ ਚੱਲੀ ਪੰਜਾਬ ਪੁਲਿਸ, 2 ਮਹੀਨਿਆਂ ਤੋਂ ਕਰ ਰਹੀ ਹੈ ਬਜ਼ੁਰਗ ਜੋੜੇ ਦੀ ਮੱਲਮ ਪੱਟੀ:ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਕਰਕੇ ਆਮ ਲੋਕ ਕਈ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜਿੱਥੇ ਲੋਕਾਂ ‘ਤੇ ਡੰਡੇ ਚਲਾਉਣ ਵਾਲੀ ਪੰਜਾਬ ਪੁਲਿਸ ਅਕਸਰ ਹੀ ਚਰਚਾ ਵਿੱਚ ਰਹਿੰਦੀ ਸੀ,ਓਥੇ ਹੀ ਕੋਰੋਨਾ ਕਰਫ਼ਿਓ ਦੌਰਾਨ ਪੰਜਾਬ ਪੁਲਿਸ ਦੇ ਕਈ ਰੂਪ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਨਿਸ਼ਕਾਮ ਸੇਵਾ ਕਰ ਰਹੇ ਹਨ।

ਦਰਅਸਲ ‘ਚ ਕਰਫਿਊ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਾਰਵਾਲਾ ਵਿਖੇ ਇਕ ਕੱਚੇ ਮਕਾਨ ਵਿਚ ਰਹਿ ਰਹੇ ਬਜ਼ੁਰਗ ਜੋੜੇ ਦੀ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮ ਇਸ ਬਜ਼ੁਰਗ ਜੋੜੇ ਦੀ ਪੂਰੀ ਦੇਖ ਰੇਖ ਕਰ ਰਹੇ ਹਨ।

ਐੱਸ.ਐੱਸ.ਪੀ ਰਾਜਬਚਨ ਸਿੰਘ ਸੰਧੂ ਵਲੋਂ ਨਾ ਸਿਰਫ਼ ਆਰਥਿਕ ਰੂਪ ‘ਚ ਰਾਸ਼ਨ ਦੇ ਕੇ ਬਜ਼ੁਰਗ਼ ਦੇਸਾ ਸਿੰਘ ਅਤੇ ਉਸਦੀ ਪਤਨੀ ਸਵਰਨ ਕੌਰ ਦੀ ਮਦਦ ਕੀਤੀ ਬਲਕਿ ਇਹ ਪਤਾ ਲੱਗਣ ਤੇ ਕਿ ਦੇਸਾ ਸਿੰਘ ਦੀ ਲੱਤ ‘ਤੇ ਜਖ਼ਮ ਹੈ ਉਹਨਾਂ ਦੀ ਮੱਲਮ ਪੱਟੀ ਵੀ ਪੁਲਿਸ ਵਲੋਂ ਕਰਵਾਈ ਜਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਲਾਜ਼ਮ ਇਸ ਵੇਲੇ ਭਾਈ ਘਨੱਈਆ ਜੀ ਦੇ ਰਸਤੇ ‘ਤੇ ਚੱਲ ਕੇ ਗਰੀਬਾਂ ਤੇ ਬੇਸਹਾਰਾ ਦੀ ਮਦਦ ਕਰ ਹਨ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਪੁਲਿਸ ਵਲੋਂ ਕੀਤੇ ਜਾ ਰਹੇ ਨੇਕ ਕੰਮਾਂ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ। ਓਧਰ ਬਜ਼ੁਰਗ ਜੋੜਾ ਵੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਅਸੀਸਾਂ ਦਿੰਦਾ ਨਹੀਂ ਥੱਕਦਾ।
-PTCNews