ਸ੍ਰੀ ਮੁਕਤਸਰ ਸਾਹਿਬ ‘ਚ ਪੰਪ ਮੈਨੇਜਰ ਨਾਲ ਦਿਨ-ਦਿਹਾੜੇ ਵਾਪਰੀ ਇਹ ਵੱਡੀ ਘਟਨਾ

Sri Muktsar Sahib pump manager With big event happened

ਸ੍ਰੀ ਮੁਕਤਸਰ ਸਾਹਿਬ ‘ਚ ਪੰਪ ਮੈਨੇਜਰ ਨਾਲ ਦਿਨ-ਦਿਹਾੜੇ ਵਾਪਰੀ ਇਹ ਵੱਡੀ ਘਟਨਾ:ਸ੍ਰੀ ਮੁਕਤਸਰ ਸਾਹਿਬ ‘ਚ ਮਲੋਟ ਰੋਡ ‘ਤੇ ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਵੱਲੋਂ ਪੰਪ ਦੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਪਿਸਤੌਲ ਦੀ ਨੋਕ ’ਤੇ ਲੁਟੇਰੇ ਕੇ ਫਰਾਰ 10 ਲੱਖ ਲੁੱਟ ਕੇ ਫਰਾਰ ਹੋ ਗਏ ਹਨ।

ਜਾਣਕਾਰੀ ਅਨੁਸਾਰ ਇਹ ਲੁੱਟ ਖੋਹ ਦੀ ਘਟਨਾ ਦੁਪਹਿਰ ਬਾਅਦ ਵਾਪਰੀ ਹੈ।ਦੱਸਿਆ ਜਾਂਦਾ ਹੈ ਕਿ ਜਦੋਂ ਰਿਲਾਇੰਸ ਪੰਪ ਤੋਂ ਮੈਨੇਜਰ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਮਗਰੋਂ ਸਵਿਫ਼ਟ ਕਾਰ ‘ਤੇ ਆਏ ਹਥਿਰਬੰਦ ਲੁਟੇਰਿਆਂ ਨੇ ਫੇਟ ਮਾਰ ਕੇ ਸੁੱਟ ਦਿੱਤਾ ਅਤੇ 2 ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ।ਇਸ ਦੌਰਾਨ ਪੰਪ ਮੈਨੇਜਰ ਦੇ ਜ਼ਖਮੀ ਹੋਣ ਤੋਂ ਬਾਅਦ ਲੁਟੇਰੇ ਸਕੂਟਰੀ ਦੀ ਡਿੱਗੀ ਖੋਲ੍ਹ 9 ਲੱਖ 90 ਹਜ਼ਾਰ ਲੈ ਕੇ ਫ਼ਰਾਰ ਹੋ ਗਏ।

ਇਸ ਘਟਨਾ ਤੋਂ ਬਾਅਦ ਪੁੱਜੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।
-PTCNews