ਸ੍ਰੀ ਮੁਕਤਸਰ ਸਾਹਿਬ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ , ਦਿਓਰ-ਭਰਜਾਈ ਦੀ ਮੌਤ , ਤਿੰਨ ਜਖ਼ਮੀ

Sri Muktsar Sahib two parties Between Shoot ,two Death
ਸ੍ਰੀ ਮੁਕਤਸਰ ਸਾਹਿਬ 'ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ , ਦਿਓਰ-ਭਰਜਾਈ ਦੀ ਮੌਤ , ਤਿੰਨ ਜਖ਼ਮੀ

ਸ੍ਰੀ ਮੁਕਤਸਰ ਸਾਹਿਬ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ , ਦਿਓਰ-ਭਰਜਾਈ ਦੀ ਮੌਤ , ਤਿੰਨ ਜਖ਼ਮੀ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ ਹੈ। ਇਹ ਲੜਾਈ ਐਨੀ ਵੱਧ ਗਈ ਕਿ ਦੋ ਧਿਰਾਂ ਵਿਚਾਲੇ ਗੋਲੀਆਂ ਚੱਲੀਆਂ ਹਨ। ਇਸ ਖੂਨੀ ਵਿਵਾਦ ਵਿਚ ਦੋ ਜਾਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜਖ਼ਮੀ ਹੋ ਗਈ ਹੈ।

Sri Muktsar Sahib two parties Between Shoot ,two Death
ਸ੍ਰੀ ਮੁਕਤਸਰ ਸਾਹਿਬ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ , ਦਿਓਰ-ਭਰਜਾਈ ਦੀ ਮੌਤ , ਤਿੰਨ ਜਖ਼ਮੀ

ਇਸ ਦੌਰਾਨ ਮਿਨੀ ਰਾਣੀ (23) ਪਤਨੀ ਧਰਮਿੰਦਰ ਸਿੰਘ ਅਤੇ ਕਿਰਨਦੀਪ ਸਿੰਘ (24) ਪੁੱਤਰ ਗੁਰਚਰਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਧਰਮਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਹੈ,

Sri Muktsar Sahib two parties Between Shoot ,two Death
ਸ੍ਰੀ ਮੁਕਤਸਰ ਸਾਹਿਬ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ , ਦਿਓਰ-ਭਰਜਾਈ ਦੀ ਮੌਤ , ਤਿੰਨ ਜਖ਼ਮੀ

ਜਿਥੇ ਇਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ।ਇਸ ਘਟਨਾ ‘ਚ ਦੂਸਰੀ ਧਿਰ ਦੇ ਜ਼ਖਮੀ ਸੰਦੀਪ ਸਿੰਘ ਪੁੱਤਰ ਗੁਰਬਾਜ ਸਿੰਘ ਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਜੇਰੇ ਇਲਾਜ ਹੈ।

Sri Muktsar Sahib two parties Between Shoot ,two Death
ਸ੍ਰੀ ਮੁਕਤਸਰ ਸਾਹਿਬ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ , ਦਿਓਰ-ਭਰਜਾਈ ਦੀ ਮੌਤ , ਤਿੰਨ ਜਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਮੈਡੀਕਲ ਅਫ਼ਸਰ ਦੀ ਕਾਰ ‘ਚੋਂ ਮਿਲੀ ਲਾਸ਼ , ਪਤਨੀ ਬੋਲੀ – ਦੂਜੀ ਦੇ ਚੱਕਰ ‘ਚ ਕੀਤੀ ਆਤਮ ਹੱਤਿਆ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਪਲਵਿੰਦਰ ਸਿੰਘ ਪੱਪਾ ਪੁੱਤਰ ਗੁਰਜੀਤ ਸਿੰਘ ਪਿੰਡ ਜਵਾਹਰੇਵਾਲਾ.ਦੁੱਗਾ ਸਿੰਘ ਪੁੱਤਰ ਕਾਲਾ ਸਿੰਘ ਪਿੰਡ ਜਵਾਹਰੇ ਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
-PTCNews