Thu, Apr 25, 2024
Whatsapp

ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਮਾਮਲਾ, ਪੁਲਿਸ ਨੇ ਇਮਰਾਨ ਅਲੀ ਚਿਸ਼ਤੀ ਨੂੰ ਕੀਤਾ ਗ੍ਰਿਫਤਾਰ

Written by  Jashan A -- January 06th 2020 09:32 AM
ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਮਾਮਲਾ, ਪੁਲਿਸ ਨੇ ਇਮਰਾਨ ਅਲੀ ਚਿਸ਼ਤੀ ਨੂੰ ਕੀਤਾ ਗ੍ਰਿਫਤਾਰ

ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਮਾਮਲਾ, ਪੁਲਿਸ ਨੇ ਇਮਰਾਨ ਅਲੀ ਚਿਸ਼ਤੀ ਨੂੰ ਕੀਤਾ ਗ੍ਰਿਫਤਾਰ

ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਮਾਮਲਾ, ਪੁਲਿਸ ਨੇ ਇਮਰਾਨ ਅਲੀ ਚਿਸ਼ਤੀ ਨੂੰ ਕੀਤਾ ਗ੍ਰਿਫਤਾਰ,ਸ੍ਰੀ ਨਨਕਾਣਾ ਸਾਹਿਬ: ਪਿਛਲੇ ਦਿਨੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਲਈ ਉਕਸਾਉਣ ਅਤੇ ਸਿੱਖ ਭਾਈਚਾਰੇ ਲਈ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਇਮਰਾਨ ਅਲੀ ਚਿਸ਼ਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਮਰਾਨ ਸਿੱਖ ਕੁੜੀ ਜਗਜੀਤ ਕੌਰ ਨਾਲ ਜਬਰਨ ਨਿਕਾਹ ਕਰਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਦਾ ਮੈਂਬਰ ਹੈ। ਹੋਰ ਪੜ੍ਹੋ: ਪੁਲਿਸ ਨੇ ਫ਼ਿਲਮੀ ਤਰੀਕੇ ਨਾਲ ਰੂਸ ਦੇ ਸਪਾਈਡਰਮੈਨ ਨੂੰ ਕੀਤਾ ਗ੍ਰਿਫ਼ਤਾਰ ਇਸ ਘਟਨਾ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਕਾਰਵਾਈ ਕਰਦਿਆਂ ਇਮਰਾਨ ਅਲੀ ਚਿਸ਼ਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਗੁਰਦੁਆਰੇ ਦੇ ਅੰਦਰ ਪਥਰਾਅ ਵੀ ਕੀਤਾ ਸੀ। -PTC News


Top News view more...

Latest News view more...