Sat, Apr 20, 2024
Whatsapp

ਜੇਕਰ ਵਾਰ-ਵਾਰ ਘਟਦਾ ਹੈ ਹੀਮੋਗਲੋਬਿਨ, ਤੁਰੰਤ ਖਾਓ ਇਹ ਚੀਜ਼ਾਂ, ਵਿਖੁਗਾ ਚਮਤਕਾਰ

Written by  Jasmeet Singh -- October 25th 2022 02:19 PM
ਜੇਕਰ ਵਾਰ-ਵਾਰ ਘਟਦਾ ਹੈ ਹੀਮੋਗਲੋਬਿਨ, ਤੁਰੰਤ ਖਾਓ ਇਹ ਚੀਜ਼ਾਂ, ਵਿਖੁਗਾ ਚਮਤਕਾਰ

ਜੇਕਰ ਵਾਰ-ਵਾਰ ਘਟਦਾ ਹੈ ਹੀਮੋਗਲੋਬਿਨ, ਤੁਰੰਤ ਖਾਓ ਇਹ ਚੀਜ਼ਾਂ, ਵਿਖੁਗਾ ਚਮਤਕਾਰ

Recover Your Hemoglobin Level: ਜੇਕਰ ਤੁਹਾਡਾ ਵੀ ਹੀਮੋਗਲੋਬਿਨ ਵਾਰ-ਵਾਰ ਘਟਦਾ ਹੈ ਤਾਂ ਇਨ੍ਹਾਂ ਖਾਸ ਸਬਜ਼ੀਆਂ, ਫਲਾਂ ਅਤੇ ਸੁੱਕੇ ਮੇਵੇ ਖਾਣਾ ਸ਼ੁਰੂ ਕਰ ਦਿਓ, ਤੁਹਾਨੂੰ ਫਰਕ ਆਪਣੇ ਆਪ ਦਿਖਣਾ ਸ਼ੁਰੂ ਹੋ ਜਾਵੇਗਾ। ਗਾਜਰ: ਖ਼ੂਨ ਦੀ ਘਾਟ ਇੱਕ ਬਹੁਤ ਹੀ ਆਮ ਸਮੱਸਿਆ ਹੈ ਅਤੇ ਜ਼ਿਆਦਾਤਰ ਔਰਤਾਂ ਨੂੰ ਇਸ ਨਾਲ ਵਾਰ-ਵਾਰ ਸਾਹਮਣਾ ਕਰਨਾ ਪੈਂਦਾ ਹੈ। ਕੁਝ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਡੇ ਹੀਮੋਗਲੋਬਿਨ ਨੂੰ ਘੱਟ ਨਹੀਂ ਹੋਣ ਦਿੰਦੀਆਂ। ਗਾਜਰ ਬੀਟਾ ਕੈਰੋਟੀਨ, ਫਾਈਬਰ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਚੁਕੰਦਰ: ਚੁਕੰਦਰ ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਏ ਦੇ ਨਾਲ-ਨਾਲ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ 'ਚ ਖੂਨ ਦੀ ਘਾਟ ਨਹੀਂ ਹੁੰਦੀ। ਖਜੂਰ: ਕਾਪਰ, ਮੈਗਨੀਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ6, ਪਾਈਰੀਡੋਕਸੀਨ, ਨਿਆਸੀਨ, ਪੈਂਟੋਥੇਨਿਕ ਐਸਿਡ ਅਤੇ ਰਾਈਬੋਫਲੇਵਿਨ ਨਾਲ ਭਰਪੂਰ ਖਜੂਰ ਹੀਮੋਗਲੋਬਿਨ ਵਧਾਉਣ ਲਈ ਰਾਮਬਾਣ ਇਲਾਜ ਹੈ। ਸਟ੍ਰਾਬੇਰੀ: ਸਟ੍ਰਾਬੇਰੀ ਨੂੰ ਵਿਟਾਮਿਨ, ਫਾਈਬਰ ਅਤੇ ਉੱਚ ਪੱਧਰੀ ਐਂਟੀਆਕਸੀਡੈਂਟ ਅਤੇ ਪੋਲੀਫੇਨੌਲ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਹ ਸੋਡੀਅਮ ਮੁਕਤ, ਚਰਬੀ ਰਹਿਤ ਅਤੇ ਕੋਲੇਸਟ੍ਰੋਲ ਮੁਕਤ ਹੁੰਦਾ ਅਤੇ ਮੈਂਗਨੀਜ਼ ਅਤੇ ਪੋਟਾਸ਼ੀਅਮ ਦਾ ਇੱਕ ਚੰਗਾ ਸਰੋਤ ਹੁੰਦਾ। ਜੇਕਰ ਤੁਸੀਂ ਰੋਜ਼ਾਨਾ ਇਕ ਗਿਲਾਸ ਇਸ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਤਾਂ ਤੁਹਾਡੇ ਸਰੀਰ 'ਚ ਖੂਨ ਦੀ ਘਾਟ ਤੁਰੰਤ ਪੂਰੀ ਹੋ ਜਾਵੇਗੀ। ਤਰਬੂਜ: ਤਰਬੂਜ ਵਿੱਚ 91 ਪ੍ਰਤੀਸ਼ਤ ਪਾਣੀ, 6 ਪ੍ਰਤੀਸ਼ਤ ਚੀਨੀ ਅਤੇ ਬਹੁਤ ਘੱਟ ਚਰਬੀ ਹੁੰਦੀ ਹੈ। ਵਿਟਾਮਿਨ ਏ, ਬੀ6 ਅਤੇ ਸੀ ਦੇ ਨਾਲ, ਇਸ ਵਿੱਚ ਬਹੁਤ ਸਾਰਾ ਲਾਈਕੋਪੀਨ, ਐਂਟੀਆਕਸੀਡੈਂਟ ਅਤੇ ਅਮੀਨੋ ਐਸਿਡ ਹੁੰਦਾ ਹੈ। ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਹਾਈ ਬੀਪੀ ਅਤੇ ਯੂਰਿਕ ਐਸਿਡ ਵਾਲੇ ਲੋਕਾਂ ਲਈ ਵੀ ਰਾਮਬਾਣ ਹੈ। ਬਦਾਮ: ਬਦਾਮ ਇੱਕ ਬਹੁਤ ਹੀ ਸਿਹਤਮੰਦ ਚੀਜ਼ ਹੈ। ਇਹ ਪ੍ਰੋਟੀਨ, ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ, ਰਿਬੋਫਲੇਵਿਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਸ਼ਲਗਮ: ਸ਼ਲਗਮ ਖਣਿਜ, ਐਂਟੀਆਕਸੀਡੈਂਟ ਅਤੇ ਖੁਰਾਕੀ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ। ਇਹ ਵੀ ਪੜ੍ਹੋ: ਭਾਰਤ 'ਚ ਕੰਮ ਨਹੀਂ ਕਰ ਰਿਹਾ WhatsApp, ਅੱਧੇ ਘੰਟੇ ਤੋਂ ਸਰਵਰ ਡਾਊਨ ਟਮਾਟਰ: ਟਮਾਟਰ ਵਿੱਚ ਵਿਟਾਮਿਨ ਈ, ਅਲਫ਼ਾ ਟੋਕੋਫੇਰੋਲ, ਥਿਆਮਿਨ, ਨਿਆਸੀਨ, ਵਿਟਾਮਿਨ ਬੀ6, ਮੈਗਨੀਸ਼ੀਅਮ, ਫਾਸਫੋਰਸ ਅਤੇ ਕਾਪਰ ਹੁੰਦੇ ਹਨ। ਇਸ ਦੇ ਨਾਲ ਹੀ ਇਹ ਫਾਈਬਰ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਮੈਂਗਨੀਜ਼ ਦਾ ਵੀ ਚੰਗਾ ਸਰੋਤ ਹੈ। ਧਿਆਨ ਰਹੇ ਕਿ ਆਇਰਨ ਨੂੰ ਜਜ਼ਬ ਕਰਨ ਲਈ ਭੋਜਨ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਸ਼ਾਮਿਲ ਕਰੋ। -PTC News


Top News view more...

Latest News view more...