Advertisment

ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ

author-image
Shanker Badra
Updated On
New Update
ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ
Advertisment
ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ RTGS, NEFT ਅਤੇ IMPS ਲਈ ਚਾਰਜ ਖ਼ਤਮ ਕਰ ਦਿੱਤਾ ਹੈ, ਮਤਲਬ ਹੁਣ ਇਨ੍ਹਾਂ ਸਰਵਿਸਿਜ਼ ਲਈ ਤੁਹਾਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਹ ਨਿਯਮ 1 ਅਗਸਤ 2019 ਤੋਂ ਲਾਗੂ ਹੋਣ ਜਾ ਰਿਹਾ ਹੈ । State Bank of India Finishing the charge for RTGS, NEFT and IMPS ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ ਦੱਸਿਆ ਜਾਂਦਾ ਹੈ ਕਿ YONO ਐਪ ਜ਼ਰੀਏ NEFT ਅਤੇ RTGS ਲੈਣ-ਦੇਣ ਨਾਲ ਹੀ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਲਈ ਚਾਰਜ 1 ਜੁਲਾਈ 2019 ਤੋਂ ਹੀ ਸਮਾਪਤ ਕਰ ਦਿੱਤਾ ਗਿਆ ਹੈ। IMPS ਦੇ ਚਾਰਜ ਇਨ੍ਹਾਂ ਸਾਰੇ ਪਲੇਟਫਾਰਮ ਲਈ 1 ਅਗਸਤ 2019 ਤੋਂ ਖ਼ਤਮ ਹੋ ਜਾਣਗੇ।
Advertisment
State Bank of India Finishing the charge for RTGS, NEFT and IMPS ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ ਦੱਸ ਦੇਈਏ ਕਿ 6 ਜੂਨ ਨੂੰ ਰਿਜ਼ਰਵ ਬੈਂਕ ਵਿੱਚ ਇੱਕ ਬੈਠਕ ਹੋਈ ਸੀ।ਇਸੇ ਬੈਠਕ ਵਿੱਚ ਰਿਜ਼ਰਵ ਬੈਂਕ ਨੇ ਆਮ ਜਨਤਾ ਨੂੰ ਵੱਡਾ ਤੋਹਫਾ ਦਿੰਦੇ ਹੋਏ ਰਿਅਲ ਟਾਈਮ ਗ੍ਰਾਸ ਸੈਟਲਮੈਂਟ (RTGS) ਅਤੇ ਨੈਸ਼ਨਲ ਇਲੈਕਟ੍ਰਿਕ ਫੰਡ ਟਰਾਂਸਫਰ (NEFT) ਦੇ ਜ਼ਰੀਏ ਹੋਣ ਵਾਲਾ ਲੈਣ-ਦੇਣ ਮੁਫਤ ਕਰ ਦਿੱਤਾ ਸੀ। SBI ਵੱਲੋਂ ਆਪਣੀ ਸ਼ਾਖਾ ਦੇ ਜ਼ਰੀਏ NEFT ਅਤੇ RTGS ਕਰਨ ਵਾਲੇ ਲੋਕਾਂ ਲਈ ਪਹਿਲਾਂ ਹੀ ਚਾਰਜ 20 ਫੀਸਦੀ ਘਟਾ ਦਿੱਤੇ ਗਏ ਹਨ। ਬੈਂਕ ਵੱਲੋਂ ਇਹ ਕਦਮ ਡਿਜੀਟਲ ਟਰਾਂਜੈਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ State Bank of India Finishing the charge for RTGS, NEFT and IMPS ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਿੰਦਰ ਧੋਨੀ ਕ੍ਰਿਕਟ ਨੂੰ ਕਹਿ ਸਕਦੇ ਨੇ ਅਲਵਿਦਾ ,ਕੀ ਸੰਨਿਆਸ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਣਗੇ ਧੋਨੀ ? ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10,000 ਰੁਪਏ ਤੱਕ ਦੇ ਟਰਾਂਸਫਰ ਲਈ ਬੈਂਕ ਢਾਈ ਰੁਪਏ ਵਸੂਲਦਾ ਸੀ। ਜਿਸਦੇ ਨਾਲ ਹੀ 10,000 ਰੁਪਏ ਤੋਂ 1 ਲੱਖ ਰੁਪਏ ਤੱਕ ਲਈ NEFT ਚਾਰਜ 5 ਰੁਪਏ ਹੈ। ਇਕ ਤੋਂ 2 ਲੱਖ ਰੁਪਏ ਤੱਕ ਲਈ ਇਹ ਚਾਰਜ 15 ਰੁਪਏ ਅਤੇ ਦੋ ਲੱਖ ਰੁਪਏ ਤੋਂ ਉੱਪਰ ਲਈ 25 ਰੁਪਏ ਹੈ। ਜੇਕਰ ਇੱਥੇ RTGS ਦੀ ਗੱਲ ਕੀਤੀ ਜਾਵੇ ਤਾਂ ਬੈਂਕ 25 ਰੁਪਏ ਤੋਂ 56 ਰੁਪਏ ਤੱਕ ਵਸੂਲਦਾ ਸੀ ਅਤੇ ਇਹ 2 ਲੱਖ ਤੋਂ ਜ਼ਿਆਦਾ ਰਕਮ ਲਈ ਹੁੰਦਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment